ਖ਼ਬਰ ਦਾ ਅਸਰ – ਫੌਕਲ ਪੁਆਇੰਟ ਦੀ ਸੜਕ ਤੇ ਰੰਗਦਾਰ ਪਾਣੀ – ਨਗਰ ਨਿਗਮ ਦੀ ਸਖਤ ਕਾਰਵਾਈ – ਡਾਇੰਗ ਦਾ ਕੁਨੈਕਸ਼ਨ ਕਟਿਆ – ਆਵਾਜਾਈ ਚਾਲੂ
ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਲੁਧਿਆਣਾ , 9 ਮਈ – ਫੌਕਲ ਪੁਆਇੰਟ ਦੇ 34 ਏਕੜ ਮੰਗਲੀ ( ਫੇਜ਼ 8 ) ਇਲਾਕੇ ਵਿੱਚ ਸੜਕ ਤੇ ਆਇਆ ਰੰਗਦਾਰ ਪ੍ਰਦੂਸ਼ਿਤ ਪਾਣੀ ਨਗਰ ਨਿਗਮ ਦੇ ਸੀਵਰੇਜ਼ ਕਰਮਚਾਰੀਆਂ ਵਲੋਂ ਦੋ ਦਿਨ ਦੀ ਸਖਤ ਮਿਹਨਤ ਤੋਂ ਬਾਅਦ ਲਾਈਨ ਨੂੰ ਚਾਲੂ ਕਰਦਿਆਂ ਸੜਕ ਨੂੰ ਆਮ ਆਵਾਜ਼ਾਈ ਯੋਗ ਕਰ ਦਿੱਤਾ ਹੈ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ l ਇਥੇ ਵਿਸ਼ੇਸ਼ ਜਿਕਰਯੋਗ ਹੈ ਕਿ ‘ ਨਿਊਜ਼ ਪੰਜਾਬ ‘ ਵਲੋਂ ਇਸ ਮਾਮਲੇ ਨੂੰ ਸਾਹਮਣੇ ਲਿਆਂਦਾ ਗਿਆ ਸੀ , ਇਲਾਕੇ ਵਿੱਚ ਸਥਿਤ ਇੱਕ ਡਾਇੰਗ ਫੈਕਟਰੀ ਵਲੋਂ ਕੈਮੀਕਲ ਵਾਲਾ ਪ੍ਰਦੂਸ਼ਿਤ ਪਾਣੀ ਬਰਸਾਤੀ ਪਾਣੀ ਦੇ ਨਿਕਾਸੀ ਵਾਲੇ ਪਾਈਪਾਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਾਰਨ ਰੰਗਦਾਰ ਪਾਣੀ ਸੜਕ ਤੇ ਨਜ਼ਰ ਆਉਣ ਲੱਗ ਪਿਆ l ਸਬੰਧਿਤ ਖਬਰ ਸਾਹਮਣੇ ਆਉਣ ਤੋਂ ਬਾਅਦ ਨਗਰ ਨਿਗਮ ਦੀ ਜੋਨਲ ਕਮਿਸ਼ਨਰ ਮੈਡਮ ਸਵਾਤੀ ਟਿਵਾਣਾ ਪੀ ਸੀ ਐਸ ਨੇ ਸਖਤ ਕਾਰਵਾਈ ਕਰਦਿਆਂ ਸਬੰਧਿਤ ਅਧਿਕਾਰੀਆਂ ਦੀ ਖਿਚਾਈ ਕੀਤੀ ਜਿਸ ਉਪਰੰਤ ਸੀਵਰੇਜ਼ ਮਹਿਕਮੇ ਦੇ ਉੱਚ ਅਧਿਕਾਰੀ ਅਤੇ ਜ਼ੇ ਈ ਅਮਲੇ ਸਮੇਤ ਮੌਕੇ ਤੇ ਪੁੱਜੇ ਅਤੇ ਨਗਰ ਨਿਗਮ ਵਲੋਂ ਗੈਰ ਕਾਨੂੰਨੀ ਕੁਨੈਕਸ਼ਨ ਕੱਟ ਕੇ ਇਲਾਕੇ ਨੂੰ ਸਾਫ ਕੀਤਾ l ਨਗਰ ਨਿਗਮ ਵਲੋਂ ਜੈੱਟ ਮਸ਼ੀਨਾਂ ਅਤੇ ਇੰਝਣ ਦੀ ਵਰਤੋਂ ਕਰਕੇ ਲਾਈਨਾਂ ਚਾਲੂ ਕੀਤੀਆਂ ਗਈਆਂ l ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਇੱਹ ਕੁਨੈਕਸ਼ਨ ਕਈ ਮਹੀਨੇ ਪਹਿਲਾਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਪਾਇਆ ਗਿਆ ਸੀ l ਨਿਊਜ਼ ਪੰਜਾਬ ਦੀ ਉਕਤ ਖਬਰ ਪੜ੍ਹਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਵੀ ਮੌਕੇ ਤੇ ਪੁੱਜੇ ਸਨ ਉਨ੍ਹਾਂ ਵਲੋਂ ਦੋਸ਼ੀ ਡਾਇੰਗ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ ਉਸ ਸਬੰਧੀ ਦਫਤਰ ਬੰਦ ਹੋਣ ਕਾਰਨ ਜਾਣਕਾਰੀ ਨਹੀਂ ਮਿਲ ਸਕੀ l