ਪੰਜਾਬ ‘ਚ ਵਧੀ ਸਖ਼ਤੀ, ਹੁਣ ਕਰਫਿਊ ਸ਼ਾਮ 6 ਵਜੇ ਤੋਂ , ਐਤਵਾਰ ਦੇ ਨਾਲ ਸ਼ਨਿੱਚਰਵਾਰ ਵੀ ਮੁਕੰਮਲ ਲਾਕਡਾਊਨ

ਨਿਊਜ਼ ਪੰਜਾਬ, ਅਪ੍ਰੈਲ 26:

ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸੂੁਬੇ ’ਚ ਸਾਰੀਆਂ ਦੁਕਾਨਾਂ ਸ਼ਾਮ 5 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਰਾਤ ਦਾ ਕਰਫਿਊ ਦੋ ਘੰਟੇ ਵਧਾ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਬਨਿਟ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ’ਚ ਹੁਣ ਸਾਰੀਆਂ ਦੁਕਾਨਾਂ ਹੁਣ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਪਹਿਲਾਂ ਰਾਤ ਨੂੰ ਅੱਠ ਵਜੇ ਲੱਗਣ ਵਾਲਾ ਕਰਫਿਊ ਹੁਣ ਸ਼ਾਮ 6 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲੱਗੇਗਾ।

ਇਸ ਤੋਂ ਇਲਾਵਾ ਹਰ ਸ਼ੁਕਰਵਾਰ ਸ਼ਾਮ ਤੋਂ ਸੋਮਵਾਰ ਸਵੇਰ ਤੱਕ ਮੁਕੰਮਲ ਲਾਕ ਡਾਉਨ ਰਹੇਗਾ।