ਕੌਸਲਰ ਹਰਕਰਨ ਸਿੰਘ ਵੈਦ ਵੱਲੋਂ ਦੁੱਗਰੀ ਦੇ ਫੇਸ-2 ਦੀ ਮਾਰਕੀਟ ‘ਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸੁਰੂਆਤ
ਨਿਊਜ਼ ਪੰਜਾਬ , ਨਵਜੋਤ ਸਿੰਘ
ਲੁਧਿਆਣਾ, 14 ਅਪ੍ਰੈਲ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਵਿਕਾਸ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰਦੀ ਆਈ ਹੈ ਤੇ ਹੁਣ ਵੀ ਪੰਜਾਬ ਵਾਸੀਆਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਇੱਕ ਹਲਕੇ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਗ੍ਰਾਂਟਾਂ ਦੇ ਗੱਫ਼ੇ ਜਾਰੀ ਕੀਤੇ ਜਾ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਗਮ ਕੌਂਸਲਰ ਸ.ਹਰਕਰਨ ਸਿੰਘ ਵੈਦ ਵੱਲੋਂ ਦੁੱਗਰੀ ਵਿਖੇ ਫੇਸ-2 ਦੀ ਮਾਰਕੀਟ ਵਿੱਚ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਨੂੰ ਸੁਰੂ ਕਰਵਾਉਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਨੰਬਰ 49 ਦੇ ਕੌਸਲਰ ਗੋਪੀ, ਸੁਖਮਨੀ ਸਾਹਿਬ ਗੁਰੂਦੁਆਰਾ ਦੇ ਪ੍ਰਧਾਨ ਸ.ਏ.ਐਸ. ਸੰਧੂ, ਹਲਕਾ ਇੰਚਾਰਜ ਸ.ਕੰਵਲਜੀਤ ਸਿੰਘ ਕੜਵਲ ਦੇ ਪੁੱਤਰ ਸ.ਪਰਮਬੀਰ ਸਿੰਘ ਕੜਵਲ, ਰੋਹਿਤ, ਹਰਪ੍ਰੀਤ ਸਵੱਦੀ, ਆਈ.ਐਸ. ਚਾਵਲਾ, ਡੀ.ਪੀ. ਸਿੰਘ, ਰਾਕੇਸ ਗੁਲਾਟੀ ਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਸ.ਹਰਕਰਨ ਸਿੰਘ ਵੈਦ ਨੇ ਕਿਹਾ ਕਿ ਹਲਕਾ ਗਿੱਲ ਵਿਧਾਇਕ ਸ. ਕੁਲਦੀਪ ਸਿੰਘ ਵੈਦ ਦੀ ਅਗੁਵਾਈ ਵਿੱਚ ਵੱਖ-ਵੱਖ ਵਾਰਡਾਂ ਨੂੰ ਮਾਡਰਨ ਵਾਰਡ ਵਜੋਂ ਵਿਕਸਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕੀਤੇ ਜਾ ਰਹੇ ਹਨ, ਜਿਸ ਤਹਿਤ ਆਮ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ।