ਕੋਵਿਡ-19: ਲੋਕਪਾਲ ਪੰਜਾਬ ਦੇ ਦਫਤਰ ਵਿੱਚ 31 ਮਾਰਚ ਤੱਕ ਨਹੀਂ ਹੋਣਗੇ ਜਨਤਕ ਕੰਮ
ਚੰਡੀਗੜ•, 16 ਮਾਰਚ: (ਨਿਊਜ਼ ਪੰਜਾਬ )
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਲੋਕਪਾਲ ਪੰਜਾਬ ਦਾ ਦਫਤਰ 31 ਮਾਰਚ ਤੱਕ ਜਨਤਕ ਕੰਮਾਂ ਲਈ ਬੰਦ ਰਹੇਗਾ ਅਤੇ ਇਸ ਦੌਰਾਨ ਸਿਰਫ ਅਤਿ ਜਰੂਰੀ ਅਤੇ ਤੁਰੰਤ ਸੁਣੇ ਜਾਣ ਵਾਲੇ ਮਾਮਲਿਆਂ ਉਤੇ ਹੀ ਵਿਚਾਰ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਪਾਲ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੇਕਰ ਕੋਈ ਅਤਿ ਜਰੂਰੀ ਜਾਂ ਤੁਰੰਤ ਸੁਣੇ ਜਾਣ ਵਾਲਾ ਮਾਮਲਾ ਲੋਕਪਾਲ ਪੰਜਾਬ ਵਿਖੇ ਆਉਂਦਾ ਹੈ ਤਾਂ ਲੋਕਪਾਲ ਪੰਜਾਬ ਦੇ ਅੰਡਰ-ਸੈਕਟਰੀ ਵੱਲੋਂ ਇਹਨਾਂ ਮਾਮਲਿਆਂ ਲਈ ਵਿਸ਼ੇਸ਼ ਸਟਾਫ ਤਾਇਨਾਤ ਕੀਤਾ ਜਾਵੇਗਾ। ਇਹ ਹੁਕਮ 31 ਮਾਰਚ ਤੱਕ ਲਾਗੂ ਰਹਿਣਗੇ ਕਿਉਂਕਿ ਲੋਕਪਾਲ ਪੰਜਾਬ ਦੇ ਦਫਤਰ ਵਿਖੇ ਸਮੁੱਚੇ ਪੰਜਾਬ ਵਿੱਚੋਂ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਸਬੰਧੀ ਆਉਂਦੇ ਹਨ ਅਤੇ ਲੋਕਾਂ ਨੂੰ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਲੋਕਪਾਲ ਦੇ ਕਾਰਜ ਨੂੰ ਮੁੜ ਤੋਂ ਪੂਰੀ ਤਰ•ਾਂ ਸ਼ੁਰੂ ਕਰਨ ਬਾਰੇ 1 ਅਪ੍ਰੈਲ, 2020 ਨੂੰ ਮੁਲਾਂਕਣ ਕੀਤਾ ਜਾਵੇਗਾ।