ਆਤਮ ਨਿਰਭਰ ਪੰਜਾਬ , ਸਿੰਘ ਸੇਵਾ ਸੁਸਾਇਟੀ (ਰਜਿ) ਵੱਲੋਂ ਰੇਡਿਓਨ ਆਯੂਰਵੈਦਿਕ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ

ਲੁਧਿਆਣਾ, 4 ਅਪ੍ਰੈਲ

ਭੁਪਿੰਦਰ ਸਿੰਘ ਮੱਕੜ ਵੱਲੋਂ ਆਪਣੇ ਸਪੁੱਤਰ ਅਮਨਜੋਤ ਸਿੰਘ ਦੇ 15ਵੇਂ ਜਨਮ ਦਿਨ ਦੀ ਖੁਸ਼ੀ ਵਿੱਚ 4 ਅਪ੍ਰੈਲ 2021 ਦਿਨ ਐਤਵਾਰ ਨੂੰ ਆਤਮ ਨਿਰਭਰ ਪੰਜਾਬ , ਸਿੰਘ ਸੇਵਾ ਸੁਸਾਇਟੀ (ਰਜਿ) ਵੱਲੋਂ ਰੇਡਿਓਨ ਆਯੂਰਵੈਦਿਕ ਦੇ ਸਹਿਯੋਗ ਨਾਲ ਆਯੂਸ਼ਮਾਂਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਅਤੇ ਆਯੁਰਵੈਦਿਕ ਮੈਡੀਕਲ ਕੈੰਪ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਕਰਤਾਰ ਨਗਰ, ਆਤਮ ਨਗਰ ਵਿਖੇ ਲਗਾਇਆ ਗਿਆ । ਡਾਕਟਰ ਸਰਬਜੀਤ ਕੌਰ ਤੇ ਡਾਕਟਰ ਕਮਲਪ੍ਰੀਤ ਕੌਰ ਨੇ 40 ਦੇ ਕਰੀਬ ਮਰੀਜਾਂ ਨੂੰ ਮੌਕੇ ਤੇ ਦਵਾਈਆਂ ਦਿਤੀਆਂ । ਸਿੰਘ ਸੇਵਾ ਸੋਸਾਇਟੀ ਵੱਲੋਂ ਸਿਹਤ ਬੀਮਾ ਕਾਰਡ ਬਣਾਏ ਗਏ । ਮੁੱਖ ਮਹਿਮਾਨ ਸਰਦਾਰ ਗੁਰਮੀਤ ਸਿੰਘ ਕੁਲਾਰ ਨੇ ਆਯੁਰਵੈਦਿਕ ਦਵਾਈਆਂ ਦੇ ਹੋਰ ਕੈੰਪ ਲਗਾਉਣ ਲਈ ਸਹਿਯੋਗ ਦੇਣ ਦੀ ਗੱਲ ਕੀਤੀ । ਭੁਪਿੰਦਰ ਸਿੰਘ ਮੱਕੜ ਨੇ ਗੁਰਦਵਾਰਾ ਕਮੇਟੀ ਦੇ ਚੇਅਰਮੈਨ ਗੁਰਬਚਨ ਸਿੰਘ ਅਰਨੇਜਾ ਅਤੇ ਪ੍ਰਧਾਨ ਸੰਤੋਖ ਸਿੰਘ ਦੁਆ ਦਾ ਸੰਸਥਾ ਵੱਲੋਂ ਧੰਨਵਾਦ ਕੀਤਾ । ਅੰਮ੍ਰਿਤਪਾਲ ਸਿੰਘ ਲੁਧਿਆਣਾ, ਰਾਜਿੰਦਰ ਸਿੰਘ ਰਾਜੂ ਮੁੱਖ ਸੇਵਾਦਾਰ ਸਿੰਘ ਸੇਵਾ ਸੋਸਾਇਟੀ, ਜਸਦੀਪ ਸਿੰਘ, ਰਸ਼ਪਾਲ ਸਿੰਘ ਮਿੱਟੀ, ਗੁਰਜੀਤ ਸਿੰਘ ਕਰਨ, ਗੁਰਨਾਮ ਸਿੰਘ ਭੁੱਲਰ, ਜਤਿੰਦਰ ਸਿੰਘ ਭੁੱਲਰ, ਮੰਦੀਪ ਕੌਰ, ਤਰਨਜੀਤ ਕੌਰ , ਹਰਪਾਲ ਸਿੰਘ ਹਾਜ਼ਿਰ ਸਨ ।