ਵਾਰਡ ਨੰਬਰ 91 ‘ਚ ਪ੍ਰਾਪਰਟੀ ਟੈਕਸ, ਪਾਣੀ/ਸੀਵਰੇਜ ਦੇ ਬਕਾਏ ਬਿਲਾਂ ਲਈ ਕੈਂਪ ਆਯੋਜਿਤ

ਨਿਊਜ਼ ਪੰਜਾਬ 

ਲੁਧਿਆਣਾ, 13 ਮਾਰਚ  – ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਦੇ ਯਤਨਾਂ ਸਦਕਾ ਵਾਰਡ ਨੰਬਰ 91 ਦੇ ਕੌਂਸਲਰ ਸ੍ਰੀਮਤੀ ਗੁਰਪਿੰਦਰ ਕੌਰ ਸੰਧੂ ਦੇ ਦਫ਼ਤਰ ਵਿਖੇ ਪ੍ਰਾਪਰਟੀ ਟੈਕਸ, ਪਾਣੀ/ਸੀਵਰੇਜ ਦੇ ਬਕਾਏ ਬਿਲਾਂ ਲਈ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਦੌਰਾਨ ਵਾਰਡ ਵਿੱਚ ਪੈਂਦੇ ਲੋਕਾਂ ਅਤੇ ਨੇੜੇ ਦੇ ਵਾਰਡ ਦੇ ਲੋਕਾਂ ਵਲੋਂ ਮੋਕੇ ‘ਤੇ ਹੀ ਪ੍ਰਾਪਰਟੀ ਟੈਕਸ ਅਤੇ ਪਾਣੀ ਤੇ ਸੀਵਰੇਜ ਦੇ ਬਣਦੇ ਬਕਾਏ ਨਗਰ ਨਿਗਮ ਨੂੰ ਜਮਾਂ ਕਰਵਾਏ ਗਏ। ਇਸ ਕੈਂਪ ਦਾ ਉਦਘਾਟਨ ਕੌਂਸਲਰ ਸ੍ਰੀਮਤੀ ਗੁਰਪਿੰਦਰ ਕੋਰ ਸੰਧੂ ਅਤੇ ਕੌਂਸਲਰ ਪਤੀ ਸ੍ਰੀ ਬਲਜਿੰਦਰ ਸਿੰਘ ਸੰਧੂ ਵਲੋਂ ਕੀਤਾ ਗਿਆ।
ਇਸ ਮੋਕੇ ਨਗਰ ਨਿਗਮ ਲੁਧਿਆਣਾ ਦੇ ਪ੍ਰਾਪਰਟੀ ਟੈਕਸ ਦੇ ਸਬੰਧਤ ਕਰਮਚਾਰੀ, ਪਾਣੀ ਤੇ ਸੀਵਰੇਜ ਅਤੇ ਡਿਸਪੋਜਲ ਨਾਲ ਸਬੰਧਤ ਕਰਮਚਾਰੀਆਂ ਵਲੋਂ ਮੋਕੇ ‘ਤੇ ਹੀ ਆਮ ਲੋਕਾਂ ਤੋਂ ਬਣਦੀ ਰਾਸ਼ੀ ਵਸੂਲ ਕੀਤੀ ਅਤੇ ਮੋਕੇ ਤੇ ਉਹਨਾਂ ਵਲੋਂ ਰਸੀਦਾਂ ਕੱਟਕੇ ਦੇ ਦਿੱਤੀਆਂ ਗਈਆਂ। ਨਗਰ ਨਿਗਮ ਲੁਧਿਆਣਾ ਜੋਨ-ਡੀ ਦੇ ਜ਼ੋਨਲ ਸੁਪਰਡੈਂਟ ਸ੍ਰੀ ਰਾਜੀਵ ਭਾਰਦਵਾਜ ਦੀ ਦੇਖ-ਰੇਖ ਵਿਚ ਲਗਾਏ ਗਏ ਇਸ ਕੈਂਪ ਦੌਰਾਨ ਪ੍ਰਾਪਰਟੀ ਟੈਕਸ ਦੇ 2,54,000 ਰਪਏ  ਅਤੇ ਪਾਣੀ ਤੇ ਸੀਵਰੇਜ ਦੇ 1,86,000 ਰੁਪਏ ਨਗਰ ਨਿਗਮ ਦੇ ਖਾਤੇ ਵਿੱਚ ਵਸੂਲ ਪਾਏ ਗਏ।
ਇਸ ਮੋਕੇ ਜ਼ੋਨਲ ਸੁਪਰਡੈਂਟ ਸ੍ਰੀ ਰਾਜੀਵ ਭਾਰਦਵਾਜ ਨੇ ਦੱਸਿਆ ਕਿ ਮਾਣਯੋਗ ਹਾਊਸ ਦੀਆਂ ਹਦਾਇਤਾਂ ਅਨੁਸਾਰ ਜਿਹਨਾਂ ਲੋਕਾਂ ਦਾ ਪਾਣੀ/ਸੀਵਰ ਦਾ ਕੁਨੈਕਸ਼ਨ ਪਹਿਲਾਂ ਪਾਸ ਨਹੀਂ ਹੈ, ਉਹਨਾਂ ਲੋਕਾਂ ਵਲੋਂ ਇਕਮੁਸ਼ਤ ਪੈਸੇ ਜਮਾਂ ਕਰਵਾਉਣ ਉਪਰੰਤ ਆਪਣਾ ਪਾਣੀ/ਸੀਵਰ ਦਾ ਕੁਨੈਕਸ਼ਨ ਵੀ ਪਾਸ ਕਰਵਾਇਆ ਗਿਆ।
ਇਸ ਮੌਕੇ ਬੋਲਦਿਆਂ ਕੌਂਸਲਰ ਪਤੀ ਸ੍ਰੀ ਬਲਜਿੰਦਰ ਸਿੰਘ ਸੰਧੂ ਵਲੋਂ ਜਿਥੇ ਆਏ ਹੋਏ ਸਟਾਫ ਦਾ ਧੰਨਵਾਦ ਕੀਤਾ ਅਤੇ ਓਥੇ ਹੀ ਉਨ੍ਹਾਂ ਵਲੋਂ ਅਜਿਹੇ ਹੋਰ ਕੈਂਪ ਲਗਾਉਣ ਦੀ ਵੀ ਅਪੀਲ ਕੀਤੀ। ਜ਼ੋਨਲ ਕਮਿਸ਼ਨਰ ਸ੍ਰੀ ਕੁਲਪ੍ਰੀਤ ਸਿੰਘ ਵਲੋਂ ਇਹ ਕੈਂਪ ਅਯੋਜਿਤ ਕਰਨ ਵਿੱਚ ਸਹਿਯੋਗ ਦੇਣ ਲਈ ਕੌਂਸਲਰ ਸਾਹਿਬ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਯਕੀਨ ਦਵਾਇਆ ਗਿਆ ਕਿ ਨਗਰ ਨਿਗਮ ਲੁਧਿਆਣਾ ਵਲੋਂ ਆਉਂਦੇ ਸਮੇਂ ਵਿੱਚ ਵੀ ਇਸੇ ਤਰਾਂ ਆਮ ਲੋਕਾਂ ਦੀ ਸਹੂਲੀਅਤ ਲਈ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਕੈਂਪ ਲਗਾਏ ਜਾਣਗੇ।