ਸਰਕਟ ਹਾਊਸ ਲੁਧਿਆਣਾ ਵਿਖੇ ਯੂਥ ਲਈ ‘ਸਰਵਾਈਕਲ ਕੈਂਸਰ ਯੂਥ ਅੰਬੈਸਡਰ ਜਾਗਰੂਕਤਾ ਪ੍ਰੋਗਰਾਮ’ ਕੀਤਾ ਲਾਂਚ
ਨਿਊਜ਼ ਪੰਜਾਬ
ਲੁਧਿਆਣਾ, 9 ਮਾਰਚ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਤੇ ‘ਫੁਲਕਾਰੀ (ਡਬਲਯੂ.ਓ.ਏ)’ ਵੱਲੋਂ ‘ਸਰਵਾਈਕਲ ਕੈਂਸਰ ਯੂਥ ਅੰਬੈਸਡਰ ਪ੍ਰੋਗਰਾਮ’ ਸ਼ੁਰੂ ਕੀਤਾ ਗਿਆ। ਇਹ ਜਾਗਰੂਕਤਾ ਪ੍ਰੋਗਰਾਮ ਸਰਕਟ ਹਾਊਸ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਪੰਜਾਬ ਯੁਵਕ ਵਿਕਾਸ ਬੋਰਡ (ਪੰਜਾਬ ਸਰਕਾਰ) ਦੇ ਚੇਅਰਪਰਸਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ।
ਚੇਅਰਪਰਸਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਇਸ ਸੰਸਥਾ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ। ਫੁਲਕਾਰੀ ਡਬਲਯੂ.ਓ.ਏ. ਦੇ ਸੰਸਥਾਪਕ ਪ੍ਰਨੀਤ ਬੱਬਰ ਨੇ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਦੇ ਨੌਜਵਾਨਾਂ ਵਿਚ ਜਾਗਰੂਕਤਾ ਫੈਲਾਉਣ ਵਿਚ ਸਾਡੀ ਪਹੁੰਚ ਨੂੰ ਵਧਾ ਕੇ, ਪੰਜਾਬ ਦੇ ਪਹਿਲੇ ਸਰਵਾਈਕਲ ਕੈਂਸਰ ਮੁਕਤ ਭਾਰਤੀ ਰਾਜ ਬਣਾਉਣ ਦੇ ਆਪਣੇ ਉਦੇਸ਼ ਦੇ ਨਜ਼ਦੀਕ ਲੈ ਜਾਂਦਾ ਹੈ, ਜੋ ਪ੍ਰੋਗਰਾਮ ਦੇ ਟੀਚਾ ਦਰਸ਼ਕ ਹਨ।
ਫੁਲਕਾਰੀ ਡਬਲਯੂ.ਓ.ਏ. ਦੀ ਪ੍ਰਧਾਨ (2020-22) ਦੀਪਾ ਸਵਾਨੀ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ ਕਿ ਉਹ ਆਪਣੇ ਆਪ ਨੂੰ ਪੰਜਾਬ ਯੂਥ ਵਿਕਾਸ ਬੋਰਡ ਨਾਲ ਜੋੜਨ ਦੇ ਯੋਗ ਹੋ ਗਏ ਕਿਉਂਕਿ ਉਹਨਾਂ ਦੇ ਅਤੇ ਬੋਰਡ ਦੇ ਉਦੇਸ਼ ਇਕਸਾਰ ਹਨ। ਫੁਲਕਾਰੀ ਸੀ.ਐੱਨ. ਅਨੁਸਾਰ ਉਹ ਸਾਲ 2018 ਤੋਂ ਸਰਵਾਈਕਲ ਕੈਂਸਰ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ 55 ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਹਨ, ਜਿਨ੍ਹਾਂ ਰਾਹੀਂ 2।6 ਲੱਖ ਲੋਕਾਂ ਨੂੰ ਫਾਈਦਾ ਕੀਤਾ ਗਿਆ ਹੈ ਅਤੇ 150 ਗਰੀਬ ਔਰਤਾਂ ਲਈ ਮੁਫਤ ਸਕ੍ਰੀਨਿੰਗ ਕੀਤੀ ਗਈ ਹੈ। ਇਸ ਮਹੀਨੇ ਵਿੱਚ ਹੀ ਅਸੀਂ 100 ਵਾਂਚਿਤ ਔਰਤਾਂ ਲਈ ਮੁਫਤ ਸਕ੍ਰੀਨਿੰਗ ਕਰਵਾਵਾਂਗੇ।
ਇਸ ਮੌਕੇ ਬੋਲਦਿਆਂ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਉਹ ਰਾਜ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਖੇਡਾਂ ਵੱਲ ਰੁਚਿਤ ਹੋ ਕੇ ਨਸ਼ਿਆਂ ਤੋਂ ਦੂਰ ਰਹਿਣ। ਸ੍ਰੀ ਬਿੰਦਰਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਪੰਜਾਬ ਯੁਵਕ ਵਿਕਾਸ ਬੋਰਡ ਰਾਜ ਦੇ ਨੌਜਵਾਨਾਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ।
ਇਸ ਪ੍ਰੋਗਰਾਮ ਦੀ ਅਗਵਾਈ ਪ੍ਰੋਗਰਾਮ ਹੈਡ, ਫੁਲਕਾਰੀ ਸੀ.ਏ.ਐਨ. ਦੀ ਕਨਵੇਅਰ ਪ੍ਰਿਅੰਕਾ ਗੋਇਲ ਨੇ ਕੀਤੀ। ਇਸ ਵਿਚ ਫੁਲਕਾਰੀ ਡਬਲਯੂ.ਓ.ਏ, ਮੈਂਟਰ ਕਮਲ ਉੱਪਲ ਅਤੇ ਪ੍ਰੋਗਰਾਮ ਪ੍ਰਮੁੱਖ ਡਾ. ਰਿਚਾ ਥਮਨ ਅਤੇ ਨੇਹਾ ਸ਼ਰਮਾ ਵੀ ਸ਼ਾਮਲ ਹੋਏ। ਉਪ-ਪ੍ਰਧਾਨ ਸ਼ੀਤਲ ਖੰਨਾ, ਪ੍ਰੋਗਰਾਮ ਦੇ ਮੁਖੀ ਡਾ. ਰਸ਼ਮੀ ਵਿਜ ਅਤੇ ਡਾਯ ਨੀਰੂ ਗੁਪਤਾ ਸਰਵਾਈਕਲ ਕੈਂਸਰ ਦੇ ਖਾਤਮੇ ਲਈ ਚਲਾਈਆਂ ਜਾਂਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹਨ।
ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਸ੍ਰੀ ਨਿਤਿਨ ਟੰਡਨ, ਸ੍ਰੀ ਨਿਤਿਨ ਅਰੋੜਾ ਤੋਂ ਇਲਾਵਾ ਸਰਕਾਰੀ ਕਾਲਜ ਫਾਰ ਗਰਲਜ਼, ਲੁਧਿਆਣਾ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪ੍ਰਧਾਨ ਡਾ. ਸਰੋਜ ਅਗਰਵਾਲ, ਐਮ.ਸੀ. ਕੌਂਸਲਰ ਰਾਸ਼ੀ ਅਗਰਵਾਲ ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।