ਲੁਧਿਆਣਾ ਦੀ ਅੰਜਨਾ ਗੋਇਲ ਨੇ ਡੀ.ਬੀ.ਈ.ਈ. ਦੇ ਸਹਿਯੋਗ ਨਾਲ ਹਾਸਲ ਕੀਤੀ ਚੰਗੀ ਨੌਕਰੀ

ਨਿਊਜ਼ ਪੰਜਾਬ 

ਲੁਧਿਆਣਾ, 04 ਮਾਰਚ  ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਮਿਸ਼ਨ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਤਹਿਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਤੇ ਸਵੈ-ਰੋਜ਼ਗਾਰ ਸਥਾਪਤ ਕਰਨ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਅੰਜਨਾ ਗੋਇਲ ਜੋ ਕਿ ਫੀਲਡ ਗੰਜ, ਲੁਧਿਆਣਾ ਦੀ ਰਹਿਣ ਵਾਲੀ ਹੈ, ਵੱਲੋਂ ਡੀ.ਬੀ.ਈ.ਈ. ਦੇ ਮਾਰਗ ਦਰਸ਼ਨ ਸਦਕਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਿੱਚ  ਬਤੌਰ ਕਾਰਜ਼ਕਾਰੀ ਸਹਾਇਕ ਦੀ ਨੌਕਰੀ ਹਾਸਲ ਕੀਤੀ।
ਅੰਜਨਾ ਗੋਇਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਗ੍ਰੈਜ਼ੂਏਸ਼ਨ ਪਾਸ ਹੈ ਉਸਦੇ ਮਾਤਾ ਜੀ ਘਰ ਦਾ ਕੰਮ ਕਰਦੇ ਹਨ ਅਤੇ ਪਿਤਾ ਜੀ ਦੀ ਸੂਅ ਮਟਿਰੀਅਲ ਦੀ ਦੁਕਾਨ ਹੈ ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਉਸਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇੱਕ ਚੰਗੀ ਨੌਕਰੀ ਦੀ ਤਲਾਸ਼ ਕਰ ਰਹੀ ਸੀ। ਉਸਦੇ ਭਰਾ ਨੂੰ ਰੋਜ਼ਗਾਰ ਦਫਤਰ, ਲੁਧਿਆਣਾ ਬਾਰੇ ਪਤਾ ਲੱਗਿਆ ਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਫਤਰ ਵਿਖੇ ਵਿਜਿਟ ਕੀਤੀ।
ਅੰਜਨਾ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੇ ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਵੱਲੋਂ ਉਸਨੂੂੰੰ ਘਰ-ਘਰ ਰੌੌਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਤੇ www.pgrkam.com ਆਨਲਾਈਨ ਪੋੋਰਟਲ ਬਾਰੇ ਜਾਣਕਾਰੀ ਦਿੱਤੀ ਅਤੇ ਆਪਣਾ ਨਾਮ www.pgrkam.com ਆਨਲਾਈਨ ਪੋੋਰਟਲ ‘ਤੇ ਦਰਜ ਵੀ ਕਰਵਾਇਆ।  ਇਸ ਤੋਂ ਇਲਾਵਾ ਜਿਲ੍ਹਾ ਰੋਜ਼ਗਾਰ ਦਫਤਰ, ਲੁਧਿਆਣਾ ਵਿਖੇ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾ ਅਤੇ ਸ਼ੁਕੱਰਵਾਰ ਨੂੰ ਲਗਣ ਵਾਲੇ ਪਲੇਸਮੈਂਟ ਕੈਂਂਪਾਂ ਬਾਰੇ ਜਾਣਕਾਰੀ ਦਿੱਤੀ ਗਈ।
ਉਸਨੇ ਦੱਸਿਆ ਕਿ ਡਿਪਟੀ ਸੀ.ਈ.ਓ. ਵੱਲੋਂ ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ ਦੇ ਵਿੱਚ ਨਿਕਲੀਆਂ ਅਸਾਮੀਆਂ ਬਾਰੇ ਦੱਸਿਆ, ਉਸਦਾ ਫਾਰਮ ਭਰਵਾਇਆ ਅਤੇ ਅਸਾਮੀ ਲਈ ਹੋਣ ਵਾਲੀ ਪ੍ਰੀਖਿਆ ਬਾਰੇ ਜਾਣਕਾਰੀ ਵੀ ਦਿੱਤੀ। ਉਸਨੇ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਪੰਜਾਬ ਮਿਸ਼ਨ ਪ੍ਰੀਖਿਆ ਦੀ ਤਿਆਰੀ ਕਰਕੇ ਆਪਣਾ ਟੈਸਟ ਪਾਸ ਕੀਤਾ, ਜਿਸ ਵਿੱਚ ਉਸਦੀ ਸਲੈਕਸ਼ਨ ਵੀ ਹੋਈ।
ਹੁਣ ਅੰਜਨਾ ਗੋਇਲ ਬਹੁਤ ਖੁਸ਼ ਹੈ, ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ ਵਿੱਚ ਉਸਦੀ ਬਤੌਰ ਕਾਰਜ਼ਕਾਰੀ ਸਹਾਇਕ ਨੌਕਰੀ ਲੱਗ ਗਈ ਹੈ। ਅੰਜਨਾ ਗੋਇਲ ਨੇ ਇਸ ਨੌੌਕਰੀ ਲਈ ਜਿਲ੍ਹਾ ਰੋੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ।