ਉਦਯੋਗ ਤੇ ਵਣਜ ਮੰਤਰੀ ਨੇ ਕੋਵਿਡ ਵੈਕਸੀਨ ਲਵਾਈ
ਨਿਊਜ਼ ਪੰਜਾਬ
ਚੰਡੀਗੜ੍ਹ, 4 ਮਾਰਚ:
ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਵੀਰਵਾਰ ਨੂੰ ਸਰਕਾਰੀ ਹਸਪਤਾਲ ਫੇਜ਼-6 ਐਸ ਏ ਐਸ ਨਗਰ ਵਿਖੇ ਕੋਵਿਡ ਵੈਕਸੀਨ ਦਾ ਟੀਕਾ ਲਵਾਇਆ।
ਵੈਕਸੀਨ ਲੈਣ ਮਗਰੋਂ ਸ੍ਰੀ ਅਰੋੜਾ ਨੇ ਹੈਲਥ ਵਾਰੀਅਰਜ਼ ਅਤੇ ਵਿਗਿਆਨੀਆਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਉਨ੍ਹਾਂ ਦੀਆਂ ਫੌਰੀ ਕੋਸ਼ਿਸ਼ਾਂ ਨਾਲ ਕੋਵਿਡ 19 ਵਿਰੁੱਧ ਆਲਮਾਂ ਜੰਗ ਨੂੰ ਮਜਬੂਤੀ ਮਿਲੀ ਹੈ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਵਿਡ ਵੈਕਸੀਨ ਦਾ ਟੀਕਾ ਜ਼ਰੂਰ ਲਵਾਉਣ। ਉਨ੍ਹਾਂ ਕਿਹਾ ਕਿ, “ਚਲੋ ਮਿਲ ਕੇ ਪੰਜਾਬ ਨੂੰ ਕੋਵਿਡ ਮੁਕਤ ਬਣਾਈਏ।”