400 ਸਾਲਾ ਪ੍ਰਕਾਸ਼ ਪੁਰਬ: ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਨਾਟਕ `ਸੂਰਜ ਦਾ ਕਤਲ` ਕਰਵਾਇਆ ਗਿਆ

ਨਿਊਜ਼ ਪੰਜਾਬ 

ਚੰਡੀਗੜ, 15 ਫਰਵਰੀ:

      ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਿਪਤ ਸਮਾਗਮਾਂ ਦੀ ਲੜੀ ਦੇ ਤਹਿਤ ਪੰਜਾਬ  ਕਲਾ ਪਰਿਸ਼ਦ  ਦੇ ਅੰਤਰਗਤ  ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਦੇਵਿੰਦਰ ਦਮਨ ਦੇ ਨਾਟਕ `ਸੂਰਜ ਦਾ ਕਤਲ` ਦਾ ਆਨ ਲਾਈਨ ਨਾਟਕੀ ਪਾਠਕਰਨ ਕਰਵਾਇਆ ਗਿਆ। ਨਾਟਕ ਦੀ ਸ਼ੁਰੂਆਤ ਤੋਂ ਪਹਿਲਾਂ ਸ਼੍ਰੋਮਣੀ ਨਾਟਕਕਾਰ  ਕੇਵਲ ਧਾਲੀਵਾਲ ਨੇ ਆਰੰਭਕ ਸ਼ਬਦ ਬੋਲਦਿਆਂ ਨਾਟਕਕਾਰ ਅਤੇ ਕਲਾਕਾਰਾਂ ਦੀ ਜਾਣ ਪਛਾਣ ਕਰਵਾਈ ।

      ਨਾਟਕ ਦੀ ਸ਼ੁਰੂਆਤ ਵਿਚ ਸ਼੍ਰੀਮਤੀ ਜਸਵੰਤ ਦਮਨ ਨੇ ਨਾਟਕੀ ਗੀਤ-ਹਨੇਰੇ ਵਿਚ ਬੈਠੇ ਲੋਕੋ, ਭਾਵੇਂ ਆਪਣੇ ਅੱਖੀਂ ਤੱਕੋ” ਨਾਲ ਨਾਟਕ ਦੀ ਪੜਤ ਦਾ ਅਰੰਭ ਕੀਤਾ। ਇਸ ਨਾਟਕੀ ਪੜਤ ਵਿਚ ਸ਼੍ਰੋਮਣੀ ਪੁਰਸਕਾਰ ਵਿਜੈਤਾ ਦੇਵਿੰਦਰ ਦਮਨ ਨੇ ਵੀ ਭਾਗ ਲਿਆ।

      ਇਹ ਨਾਟਕ ਨੌਵੇਂ ਗੁਰੂ ਸ਼੍ਰੀ ਤੇਗ ਬਹਾਦਰ ਜੀ ਦੇ ਜੀਵਨ ਦਾ ਬਹੁ ਪੱਖੀ ਬਿਰਤਾਂਤ ਪੇਸ਼ ਕਰਨ ਦੇ ਨਾਲ ਨਾਲ ਉਨਾ ਦੀ ਅਨਮੋਲ ਸ਼ਹਾਦਤ, ਜੀਵਨ ਅਨੁਭਵ ਤੇ ਉਨਾ ਦੀ ਕੌਮ ਪ੍ਰਤੀ  ਹਮਦਰਦੀ ਪੇਸ਼ ਕਰਨ ਵਾਲਾ ਹੋ ਨਿਬੜਿਆ।

      ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਗੁਰੂ ਸਾਹਿਬ ਦੇ ਜੀਵਨ ਤੇ ਸ਼ਖਸ਼ੀਅਤ ਬਾਰੇ ਆਨ ਲਾਈਨ ਲੜੀਵਾਰ ਪ੍ਰੋਗਰਾਮ ਜਾਰੀ ਰਹਿਣਗੇ ।