ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਮਗੜ੍ਹੀਆ ਕਾਲਜ(ਲੜਕੀਆਂ) ਵਿਖੇ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ‘ਮਨੁੱਖਤਾ ਦਾ ਰਹਿਬਰ ਗੁਰੂ ਤੇਗ ਬਹਾਦਰ’ ਸੰਗੀਤਕ ਸਮਾਗਮ ਆਯੋਜਿਤ
ਨਿਊਜ਼ ਪੰਜਾਬ
ਲੁਧਿਆਣਾ, 11 ਫਰਵਰੀ ਪੰਜਾਬ ਸਰਕਾਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੀ ਪ੍ਰੋਗਰਾਮਾਂ ਦੀ ਲੜੀ ਅਧੀਨ ਇੱਕ ਹੋਰ ਵਿਦਿਆਰਥੀ ਸੰਗੀਤਕ ਪ੍ਰੋਗਰਾਮ ‘ਮਨੁੱਖਤਾ ਦਾ ਰਹਿਬਰ ਗੁਰੂ ਤੇਗ ਬਹਾਦਰ’ ਦਾ ਆਨਲਾਇਨ-ਆਫ਼ਲਾਇਨ ਆਯੋਜਨ ਕੀਤਾ ਗਿਆ।
ਇਹ ਪ੍ਰੋਗਰਾਮ ਪ੍ਰੋ: ਰਾਜ ਕੁਮਾਰ (ਵਾਈਸ-ਚਾਂਸਲਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਦੀ ਸਰਪ੍ਰਸਤੀ ਹੇਠ ਆਨਲਾਈਨ ਆਯੋਜਨ ਕੀਤਾ ਗਿਆ। ਇਸ ਵਿੱਚ ਵਿਵੇਕ ਰੰਜਨ ਸਿਨਹਾ (ਡੀ.ਯੂ.ਆਈ.), ਡਾ. ਸੰਜੇ ਕੌਸ਼ਿਕ (ਡੀ.ਸੀ.ਡੀ.ਸੀ.) ਡਾ. ਤਜਿੰਦਰ ਕੌਰ (ਡਾਇਰੈਕਟਰ ਐਜੂਕੇਸ਼ਨ ਐੱਸ.ਜੀ.ਪੀ.ਸੀ.) ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ.
ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਨੇ ਇਸ ਮਹਾਨ ਸੰਗੀਤਕ ਪ੍ਰੋਗਰਾਮ ਵਿੱਚ ਆਪਣੇ ਬਹੁਮੁਲੇ ਵਿਚਾਰ ਪੇਸ਼ ਕਰਨ ਲਈ ਸ਼ਾਮਿਲ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਪ੍ਰੋਗਰਾਮ ਦਾ ਆਰੰਭ ਕਰਦੇ ਹੋਏ ਡਾ. ਵਿਵੇਕ ਰੰਜਨ ਸਿਨਹਾ ਨੇ ਯੂਥ ਵੈੱਲਫੇਅਰ ਵਿਭਾਗ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਅਤੇ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾਨੂੰ ਇਸ ਸੰਗੀਤਕ ਪ੍ਰੋਗਰਾਮ ਦੇ ਆਯੋਜਨ ਲਈ ਵਧਾਈ ਤੇ ਸ਼ੁਭ ਕਾਮਨਾਵਾਂ ਦਿੰਦਿਆਂ ਹੋਇਆਂ ਕਿਹਾ ਕਿ ”ਕੋਵਿਡ-19 ਦੀ ਚੁਣੌਤੀਆਂ ਭਰੇਸਮੇਂ ਵਿਚ ਇਸਪ੍ਰੋਗਰਾਮ ਦਾ ਆਯੋਜਨ ਕਰਨਾ ਆਪਣੇ ਆਪ ਵਿੱਚ ਪ੍ਰਸ਼ੰਸਾ ਦੇ ਯੋਗ ਹੈ, ਇਸ ਸੰਕਟ ਦੇ ਸਮੇਂ ਮਨ ਵਿੱਚ ਧੀਰਜ ਅਤੇ ਸਬਰ ਰੱਖ ਕੇ ਸਾਨੂੰ ਸ਼ਾਂਤੀ ਪੂਰਵਕ ਜੀਵਨ ਵਿੱਚ ਅੱਗੇ ਵਧਦੇ ਰਹਿਣਾ ਚਾਹੀਦਾ ਹੈ”। ਡਾ. ਸੰਜੇ ਕੌਸ਼ਿਕ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ”ਗੁਰੂ ਤੇਗ ਬਹਾਦਰ ਜੀ ਵਰਗਾ ਸ਼ਾਇਦ ਹੀ ਕੋਈ ਯੋਧਾ ਦੁਬਾਰਾਫਿਰ ਏਸ ਧਰਤੀ ਤੇ ਨਹੀਂ ਆਇਆ ਜਿਸ ਨੇ ਧਰਮ ਦੀ ਰੱਖਿਆ ਲਈ ਆਪਣੇ ਪ੍ਰਾਣ ਕੁਰਬਾਨ ਕਰ ਦਿੱਤੇ ਹੋਣ, ਅਜਿਹੇ ਗੁਰੂ ਨੂੰ ਅਸੀਂ ਕੋਟਿਨ ਕੋਟਿਨ ਪ੍ਰਣਾਮ ਕਰਦੇ ਹਾਂ ਅਤੇ ਆਸ ਕਰਦਾ ਹਾਂ ਕਿ ਉਨ੍ਹਾਂ ਦੇ ਦੱਸੇ ਰਸਤੇ ਤੇ ਚੱਲ ਸਕੀਏ”.
ਵੈਬੀਨਾਰ ਦੇ ਸਨਮਾਨ ਯੋਗ ਮੁੱਖ ਮਹਿਮਾਨ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਹੁਣ ਵੀ ਸਮਾਂ ਹੈ ਕੇ ਅਸੀਂ ਆਪਣੇ ਭਵਿੱਖ ਨੂੰ ਖੁਸ਼ਹਾਲ ਬਣਾ ਲਈਏ ਤੇ ਬਿਨਾਂ ਦੇਰੀ ਕੀਤਿਆਂ ਗੁਰ{ ਜੀ ਦੇ ਉਪਦੇਸ਼ਾਂ ਨੂੰ ਅਪਣਾਈਏ। ਡਾ.ਨਿਰਮਲ ਜੌੜਾ (ਡਾਇਰੈਕਟਰ ਯੂਥ ਵੈਲਫੇਅਰ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨੇ ਪ੍ਰੋਗਰਾਮ ਬਾਰੇ ਦੱਸਦਿਆਂ ਕਿਹਾ ਕਿ ”ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੇ ਗੁਰੂਆਂ ਦੇ ਦੱਸੇ ਰਸਤੇ ਤੇ ਚੱਲ ਸਕਣ”. ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸਰਦਾਰ ਰਣਜੋਧ ਸਿੰਘ ਨੇ ਆਪਣੇ ਵਿਚਾਰ ਦਸਦਿਆਂ ਕਿਹਾ ਕਿ ”ਅੱਜ ਪੂਰੇ ਵਿਸ਼ਵ ਵਿੱਚ ਗੁਰੂਆਂ ਦੇ ਦੱਸੇ ਉਪਦੇਸ਼ਾਂ ਨੂੰ ਅਪਨਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਸਹੀ ਦਿਸ਼ਾ ਵਿਚ ਅੱਗੇ ਵੱਧ ਕੇ ਦੇਸ਼ ਨੂੰ ਉੱਨਤੀ ਦੇ ਸਿਖਰ ਤੱਕ ਲੈ ਜਾ ਸਕੀਏ”।
ਇਸ ਪ੍ਰੋਗਰਾਮ ਵਿਚ ਕਾਲਜ ਦੀਆਂ ਵਿਦਿਆਰਥਣਾਂ ਦੇ ਨਾਲ ਨਾਲ ਹੋਰ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਲਿਖੀ ਬਾਣੀ ਨੂੰ ਸ਼ਬਦ ਗਾਇਨ ਦੇ ਰੂਪ ਵਿੱਚ ਪੇਸ਼ ਕੀਤਾ। ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ”ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਭ ਤੋਂ ਚੰਗਾ ਅਤੇ ਮਹਾਨ ਕੰਮ ਇਹੀ ਹੋਵੇਗਾ, ਅਸੀਂ ਉਨ੍ਹਾਂ ਦੀਆਂ ਦੱਸੀਆਂ ਗਈਆਂ ਸਿੱਖਿਆਵਾਂ ਅਤੇ ਉਪਦੇਸ਼ ਘਰ-ਘਰ ਤੱਕ ਪਹੁੰਚਾਈਏ ਤੇ ਉਹਨਾਂ ਦੀਆਂ ਦਿਤੀਆਂ ਸਿਖਿਆਵਾਂ ਉਤੇ ਅਮਲ ਕਰਕੇ ਜੀਵਨ ਵਿਚ ਅੱਗੇ ਵਧੀਏ”।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ.ਗੁਰਚਰਨ ਸਿੰਘ ਲੋਟੇ ਨੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਨੂੰ ਆਉਣ ਵਾਲੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਦਾ ਮੰਚ ਸੰਚਾਲਨ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਯ ਜਸਪਾਲ ਕੌਰ ਨੇ ਕੀਤਾ। ਇਸ ਪ੍ਰੋਗਰਾਮ ਵਿੱਚ 12 ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੁਆਰਾਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬਂਧਿਤ ਸ਼ਬਦ ਅਤੇ ਕਵਿਤਾ ਗਾਇਣ ਕੀਤੇ ਗਏ।
ਇਸ ਮੌਕੇ ਵਿਸ਼ੇਸ਼ ਰੂਪ ਤੇ ਕਾਲਜ ਪਹੁੰਚੇ ਪ੍ਰਿੰ.ਡਾ. ਨਰਿੰਦਰ ਸਿੰਘ ਸਿੱਧੂ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਨੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਰਾਮਗੜ੍ਹੀਆ ਗਰਲਜ਼ ਕਾਲਜ ਦੇ ਪ੍ਰਤੀਭਾਗੀਸਨ ਤਨਿਸ਼ਕ ਕੌਰ ਆਨੰਦ, ਦਮਨਪ੍ਰੀਤ ਕੌਰ, ਰਿਤਿਕਾ ਥਾਪਰ ਤਾਨਿਆ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਪ੍ਰਤੀਭਾਗੀ ਅਨੂਰਾਧਾ ਭਗਤ, ਰਤਨ ਕੌਰ, ਰਾਜਦੀਪ ਕੌਰ, ਗੌਰਮਿੰਟ ਕਾਲਜ ਹੁਸ਼ਿਆਰਪੁਰ ਦੇ ਪ੍ਰਤੀਭਾਗੀ ਗੁਰਸੇਵਕ ਸਿੰਘ, ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਤੀਭਾਗੀ ਸੁਖਦੀਪ ਕੌਰ, ਸੋਨੀ ਸਿੰਘ, ਦੇਵ ਸਮਾਜ ਕਾਲਜ ਫਾਰ ਵੁਮੈਨ ਫਿਰੋਜ਼ਪੁਰ ਦੇ ਪ੍ਰਤੀਭਾਗੀ ਗੁਰਪ੍ਰੀਤ ਕੌਰ ਮਨਜੋਤ ਕੌਰ, ਖਾਲਸਾ ਕਾਲਜ ਫ਼ਾਰ ਵੂਮੈਨ ਸਿੱਧਵਾਂ ਖੁਰਦ ਦੇ ਕੁਲਵਿੰਦਰ ਕੌਰ , ਖ਼ੁਸ਼ੀ ਸ਼ਰਮਾ, ਰਮਨਦੀਪ ਕੌਰ, ਏ ਐੱਸ ਕਾਲਜ ਖੰਨਾ ਦੇ ਪ੍ਰਤੀਭਾਗੀ ਸੁਖਜੀਤ ਸਿੰਘ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੁਮੈਨ ਝਾੜ ਸਾਹਿਬ ਦੇ ਪ੍ਰਤੀਭਾਗੀ ਮਨਜੀਤ ਕੌਰ, ਸਿਮਰਨਜੀਤ ਕੌਰ, ਮਾਲਵਾ ਕਾਲਜ ਬੌਂਦਲੀ ਸਮਰਾਲਾ ਦੇ ਪ੍ਰਤੀਭਾਗੀ ਮੁਸਕਾਨ ਪ੍ਰੀਤ ਕੌਰ, ਨਵਦੀਪ ਕੌਰ, ਖਾਲਸਾ ਕਾਲਜ ਫਾਰ ਵੁਮੈਨ ਲੁਧਿਆਣਾ ਦੇ ਪ੍ਰਤੀਭਾਗੀ ਸਿਮਰਨਜੀਤ ਕੌਰ, ਸੁਆਮੀ ਗੰਗਾ ਗਿਰੀ ਗਰਲਜ਼ ਕਾਲਜ ਰਾਏਕੋਟ ਦੇ ਪ੍ਰਤੀਭਾਗੀ ਅਮਨਦੀਪ ਕੌਰ, ਗਗਨਦੀਪ ਕੌਰ ਸੋਨੀਆ ਰਾਣੀ, ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫਿਰੋਜ਼ਪੁਰ ਦੇ ਪ੍ਰਤੀਭਾਗੀ ਤਮੰਨਾ, ਗਾਰਗੀ ਅਤੇ ਪ੍ਰਿਯੰਕਾ ਸਨ।