ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਚ ਚੱਕਾ ਜਾਮ ਨੂੰ ਭਰਵਾਂ ਹੁੰਗਾਰਾ, ਪੂਰੇ ਭਾਰਤ ਚ ਅਸਰ ਦੇਖਣ ਨੂੰ ਮਿਲਿਆ

ਲੁਧਿਆਣਾ, 6 ਫਰਵਰੀ ( ਕੰਵਰ ਅੰਮ੍ਰਿਤਪਾਲ ਸਿੰਘ)

ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਚੱਕਾ ਜ਼ਾਮ ਦੇ ਸੱਦੇ ਤੇ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਚ ਚੱਕਾ ਜਾਮ ਨੂੰ ਭਰਵਾਂ ਹੁੰਗਾਰਾ ਅਤੇ ਪੂਰੇ ਭਾਰਤ ਚ ਅਸਰ ਦੇਖਣ ਨੂੰ ਮਿਲਿਆ। ਸਟੇਟ ਹਾਈਵੇ, ਨੈਸ਼ਨਲ ਹਾਈਵੇ ਤੋਂ ਇਲਾਵਾ ਸ਼ਹਿਰਾਂ ਦੇ ਚੌਕਾਂ ਚ ਵੀ ਧਰਨੇ ਦਿੱਤੇ ਗਏ।