ਲੁਧਿਆਣਾ ਚ ਵੀ ਕੋਵਿਡ ਵੈਕਸੀਨ ਦੀ ਸ਼ੁਰੂਆਤ, ਪਹਿਲਾ ਟੀਕਾ ਡੀ ਐਮ ਸੀ ਦੇ ਡਾਕਟਰ ਵਿਸ਼ਵ ਮੋਹਨ ਨੇ ਲਿਆ

ਲੁਧਿਆਣਾ, 16 ਜਨਵਰੀ ( ਨਵਜੋਤ ਸਿੰਘ)

ਕੋਰੋਨਾ ਵੈਕਸੀਨ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ। ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਟੀਕੇ ਦਾ ਵਰਚੂਅਲ ਉਦਘਾਟਨ ਕਰ ਦਿੱਤਾ ਗਿਆ ਹੈ। ਅੱਜ ਸੂਬੇ ਦੇ ਜ਼ਿਲ੍ਹਿਆਂ ਦੇ ਹਸਪਤਾਲਾਂ ਚ ਕੋਰੋਨਾ ਵੈਕਸੀਨ ਪਹੁੰਚ ਗਈ ਹੈ ਜੋ ਕਿ ਫਰੰਟ ਲਾਈਨ ਤੇ ਡਟੇ ਸਿਹਤ ਕਰਮਚਾਰੀ ਤੇ ਅਧਿਕਾਰੀਆਂ ਦੇ ਲਗਾਈ ਜਾਵੇਗੀ।
ਲੁਧਿਆਣਾ ਵਿੱਚ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਲਈ ਡੀਐਮਸੀ ਹਾਰਟ ਕੇਅਰ ਸੈਂਟਰ ਦੇ ਡਾਕਟਰ ਵਿਸ਼ਵ ਮੋਹਨ ਪਹਿਲੇ ਡਕਟਰ ਬਣੇ। ਇਸ ਦੌਰਾਨ ਡੀਐਮਸੀ ਦੇ ਦਿਲ ਦੇ ਰੋਗਾਂ ਦੇ ਮਾਹਰ ਡਾ. ਜੀਐਸ ਵੰਡਰ ਵੀ ਪਹੁੰਚੇ। ਹਸਪਤਾਲ ਦੇ ਹੀਰੋ ਹਾਰਟ ਸੈਂਟਰ ਵਿਚ ਸਾਰੇ ਡਾਕਟਰ ਵੈਕਸੀਨੇਸ਼ਨ ਲਈ ਵਾਰੀ ਵਾਰੀ ਪਹੁੰਚ ਰਹੇ ਹਨ। ਆਖਰਕਾਰ ਇੰਤਜ਼ਾਰ ਖਤਮ ਹੋ ਗਿਆ। ਕੋਰੋਨਾ ਟੀਕਾ ਅੱਜ ਜ਼ਿਲ੍ਹੇ ਦੇ ਪੰਜ ਸੈਸ਼ਨਾਂ ਸਾਈਟਾਂ ‘ਤੇ ਫਰੰਟ ਲਾਈਨ ਸਿਹਤ ਕਰਮਚਾਰੀਆਂ ਨੂੰ ਲਗਾਇਆ ਜਾਣਾ ਹੈ।ਟੀਕਾ ਸਾਰੇ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਵਿੱਚ ਸਿਵਲ ਹਸਪਤਾਲ ਲੁਧਿਆਣਾ, ਡੀਐਮਸੀਐਚ, ਸੀਐਮਸੀਐਚ, ਸਿਵਲ ਹਸਪਤਾਲ ਜਗਰਾਉਂ ਅਤੇ ਸਿਵਲ ਹਸਪਤਾਲ ਖੰਨਾ ਸ਼ਾਮਲ ਹਨ।