ਸੀ ਬੀ ਐੱਸ ਈ ਵਲੋਂ 11ਵੀਂ ਅਤੇ 12ਵੀਂ ਲਈ ਇੰਜੀਨੀਅਰਿੰਗ ਗ੍ਰਾਫਿਕਸ ਲਈ ਕੋਲੈਬਕੋਡ ਸਾਫਟਵੇਅਰ ਕੱਲ੍ਹ ਲਾਂਚ ਕੀਤਾ ਜਾਵੇਗਾ
ਨਵੀਂ ਦਿੱਲੀ, 14 ਜਨਵਰੀ ( ਸੁਰਿੰਦਰਪਾਲ ਮੱਕੜ)
ਨੈਸ਼ਨਲ ਇਨਫੋਰਮੈਟਿਕ ਸੈਂਟਰ ( ਐੱਨ ਆਈ ਸੀ) , ਐੱਮ ਈ ਆਈ ਟੀ ਵਾਈ ਤੇ ਸਿੱਖਿਆ ਮੰਤਰਾਲੇ ਦਾ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ( ਸੀ ਬੀ ਐੱਸ ਈ) ਸਾਂਝੇ ਤੌਰ ਤੇ ਕੋਲੈਬਕੈਡ ਸਾਫਟਵੇਅਰ ਲਾਂਚ ਕਰ ਰਹੇ ਹਨ , ਜੋ ਇੱਕ ਕੋਲੈਬੋਰੇਟਿਵ ਨੈੱਟਵਰਕ , ਕੰਪਿਊਟਰ ਇਨੇਬਲਡ ਸਾਫਟਵੇਅਰ ਪ੍ਰਣਾਲੀ ਹੈ , ਜੋ ਵਿਦਿਆਰਥੀਆਂ ਅਤੇ ਇੰਜੀਨਿਅਰਿੰਗ ਗ੍ਰਾਫਿਕਸ ਪਾਠਕ੍ਰਮ ਦੀ ਫੈਕਲਟੀ ਨੂੰ 2—ਡੀ ਡ੍ਰਾਫਟਿੰਗ ਤੇ ਡਿਟੇਲਿੰਗ ਟੂ 3—ਡੀ ਪ੍ਰਾਡਕਟ ਡਿਜ਼ਾਈਨ ਬਾਰੇ ਸਮੁੱਚੇ ਇੰਜੀਨੀਅਰਿੰਗ ਹੱਲ ਮੁਹੱਈਆ ਕਰੇਗਾ ।
ਨੈਸ਼ਨਲ ਇਨਫੋਰਮੈਟਿਕਸ ਸੈਂਟਰ , ਐੱਨ ਆਈ ਸੀ , ਸੀ ਬੀ ਐੱਸ ਈ ਅਤੇ ਅਟਲ ਇੰਨੋਵੇਸ਼ਨ ਮਿਸ਼ਨ ( ਏ ਆਈ ਐੱਮ) , ਨੀਤੀ ਆਯੋਗ ਸਾਂਝੇ ਤੌਰ ਤੇ ਕੋਲਾਬਕੈਡ 3—ਡੀ ਮੋਡਲਿੰਗ ਬਾਰੇ ਇੱਕ ਵਿਆਪਕ ਈ—ਬੁਕ ਜਾਰੀ ਕਰਨਗੇ । ਇਹ ਈ—ਬੁੱਕ 1.0 ਕੋਲੈਬਕੈਡ ਪੋਰਟਲ ਰਾਹੀਂ ਲੋਕਾਂ ਲਈ ਜਾਰੀ ਕਰਨ ਲਈ ਬਿਲੱਕੁਲ ਤਿਆਰ ਹੈ ਅਤੇ ਕੋਲੈਬਕੈਡ ਸਾਫਟਵੇਅਰ ਦੀ ਵਰਤੋਂ ਅਤੇ ਸਮਝਣ ਲਈ ਕੈਡ ਵਿਦਿਆਰਥੀਆਂ , ਬਿਗਨਰਸ ਅਤੇ ਪੇਸ਼ੇਵਰਾਂ ਨੂੰ ਸੇਧ ਦੇਵੇਗੀ । ਇਸ ਨੂੰ ਨਵੀਂ ਦਿੱਲੀ ਦੇ ਕੋਲੈਬਕੈਡ ਗਰੁੱਪ ਆਫ ਐੱਲ ਆਈ ਸੀ ਨੇ ਡਿਜ਼ਾਈਨ ਕੀਤਾ ਹੈ ਅਤੇ ਲਿਖਿਆ ਹੈ । ਇਹ ਪਹਿਲਕਦਮੀਂ ਦੇਸ਼ ਭਰ ਦੇ ਵਿਦਿਆਰਥੀਆਂ ਨੂੰ 3—ਡੀ ਡਿਜ਼ੀਟਲ ਡਿਜ਼ਾਈਨਜ਼ ਕਾਇਮ ਕਰਨ ਤੇ ਉਹਨਾਂ ਵਿੱਚ ਸਰਿਜਣਾਤਮਕ ਤੇ ਕਾਲਪਨਿਕ ਦੀ ਵਰਤੋਂ ਕਰਕੇ ਪਰਿਵਰਤਣ ਕਰਨ ਲਈ ਵੱਡਾ ਪਲੇਟਫਾਰਮ ਮੁਹੱਈਆ ਕਰਨ ਦੇ ਟੀਚੇ ਨਾਲ ਸ਼ੁਰੂ ਕੀਤੀ ਗਈ ਹੈ । ਇਹ ਸਾਫਟਵੇਅਰ ਵਿਦਿਆਰਥੀਆਂ ਨੂੰ ਨੈੱਟਵਰਕ ਉਪਰ ਡਿਜ਼ਾਈਨਾਂ ਲਈ ਸਾਂਝ ਪਾਉਣ ਯੋਗ ਬਣਾਏਗਾ ਅਤੇ ਨਾਲੋ ਨਾਲ ਉਸੇ ਡਿਜ਼ਾਈਨ ਡਾਟੇ ਦੀ ਪਹੁੰਚ ਕਰਕੇ ਉਸ ਦੀ ਸਟੋਰੇਜ ਅਤੇ ਵਿਜ਼ੂਅਲਾਈਜੇਸ਼ਨ ਕੀਤੀ ਜਾ ਸਕੇਗੀ ।
ਸੀ ਬੀ ਐੱਸ ਈ ਦੇ ਚੇਅਰਮੈਨ ਸ਼੍ਰੀ ਮਨੋਜ ਅਹੁਜਾ ਆਈ ਏ ਐੱਸ ਦੀ ਅਗਵਾਈ ਤਹਿਤ ਸੀ ਬੀ ਐੱਸ ਈ ਸੀਨੀਅਰ ਸਕੂਲ ਪੱਧਰ ਜਮਾਤ 11ਵੀਂ ਅਤੇ 12ਵੀਂ ਲਈ ਇੰਜੀਨੀਅਰਿੰਗ ਗ੍ਰਾਫਿਕਸ (ਵਿਸ਼ਾ ਕੋਡ 046) ਲਈ ਕੋਲੈਬਕੋਡ ਸਾਫਟਵੇਅਰ ਲਾਗੂ ਕੀਤਾ ਜਾਵੇਗਾ । ਕੋਲੈਬਕੈਡ ਸਾਫਟਵੇਅਰ ਪ੍ਰੈਕਟਿਕਲ ਅਸਾਈਨਮੈਂਟਸ ਲਈ 3—ਡੀ ਡਿਜ਼ਾਈਨ ਅਤੇ 2—ਡੀ ਡਿਜ਼ਾਈਨ ਦੀਆਂ ਵੱਖ ਵੱਖ ਕਿਸਮਾਂ ਤਿਆਰ ਕਰਨ ਲਈ ਵਿਸ਼ਾ ਪਾਠਕ੍ਰਮ ਦੇ ਇੱਕ ਹਿੱਸੇ ਵਜੋਂ ਵਰਤਿਆ ਜਾਵੇਗਾ । ਦੇਸ਼ ਭਰ ਦੇ 140 ਤੋਂ ਵੱਧ ਸਕੂਲਾਂ ਦੇ ਵਿਦਿਆਰਥੀ ਅਤੇ ਮਿਡਲ ਈਸਟ ਦੇ ਸਕੂਲ (ਸੀ ਬੀ ਐੱਸ ਈ , ਨਵੀਂ ਦਿੱਲੀ ਨਾਲ ਸੰਬੰਧਤ) ਵੀ ਇਸ ਸਾਫਟਵੇਅਰ ਦੀ ਪਹੁੰਚ ਕਰ ਸਕਣਗੇ , ਕਿਉਂ ਜੋ ਪ੍ਰੈਕਟੀਕਲ ਪ੍ਰਾਜੈਕਟਾਂ ਅਤੇ ਇੰਜੀਨੀਅਰਿੰਗ ਗ੍ਰਾਫਿਕਸ ਦੀਆਂ ਧਾਰਨਾਵਾਂ ਸਮਝਣ ਲਈ ਵਰਤਿਆ ਜਾ ਸਕਦਾ ਹੈ , ਐੱਨ ਆਈ ਸੀ ਅਤੇ ਸੀ ਬੀ ਐੱਸ ਈ (ਕੋਲੈਬਕੈਡ ਸਾਫਟਵੇਅਰ ਸਪੋਰਟ ਅਤੇ ਸੀ ਬੀ ਐੱਸ ਈ ਨਾਲ ਸੰਬੰਧਿਤ ਸਕੂਲਾਂ ਵਿੱਚ ਇੰਜੀਨਿਅਰਿੰਗ ਗਾ੍ਫਿਕਸ ਫੈਕਲਟੀ ਅਤੇ ਵਿਦਿਆਰਥੀਆਂ ਦੀ ਸਿਖਲਾਈ ਲਈ 10 ਸਾਲਾਂ ਲਈ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਅਜੇ ਸਾਹਨੀ ਦੀ ਸੁਸ਼ੋਭਿਤ ਹਾਜ਼ਰੀ ਵਿੱਚ ਸਮਝੌਤੇ ਤੇ ਦਸਤਖ਼ਤ ਕਰਨਗੇ । ਇਸ ਸਮਝੌਤੇ ਦਾ ਉਦੇਸ਼ ਕੋਲੈਬਕੋਡ ਸਾਫਟਵੇਅਰ ਲਈ ਹੁਨਰ ਅਤੇ ਮਨੁੱਖੀ ਸਰੋਤ ਵਿਕਾਸ ਕਰਨਾ ਅਤੇ ਵਿਦਿਆਰਥੀਆਂ ਤੇ ਫੈਕਲਟੀ ਵਿੱਚ ਕੋਲੈਬਕੈਡ ਨੂੰ ਹਰਮਨ ਪਿਆਰਾ ਬਣਾਉਣਾ ਹੈ ।
ਡਾਕਟਰ ਨੀਤਾ ਵਰਮਾ , ਡਾਇਰੈਕਟਰ ਜਨਰਲ , ਨੈਸ਼ਨਲ ਇਨਫਰਮੈਟਿਕਸ ਸੈਂਟਰ (ਐੱਨ ਆਈ ਸੀ) , ਐੱਮ ਈ ਆਈ ਟੀ ਵਾਈ ਅਤੇ ਸ਼੍ਰੀ ਆਰ ਰਮਨਨ , ਮਿਸ਼ਨ ਡਾਇਰੈਕਟਰ — ਅਟਲ ਇੰਨੋਵੇਸ਼ਨ ਮਿਸ਼ਨ (ਏ ਆਈ ਐੱਮ) , ਨੀਤੀ ਆਯੋਗ ਨੇ 13 ਅਪ੍ਰੈਲ 2020 , ਜੋ ਅਟਲ ਟਿੰਕਰਿੰਗ ਲੈਬਸ (ਏ ਟੀ ਐੱਲ) ਕਮਿਉਨਿਟੀ ਡੇਅ ਉੱਪਰ ਸਾਂਝੇ ਤੌਰ ਤੇ ਜਾਰੀ ਕੀਤਾ ਸੀ, ਇਹ ਦੇਸ਼ ਦੇ 5,000 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਲਈ “ਟਿੰਕਰ ਫਰੋਮ ਹੋਮ” ਮੁਹਿੰਮ ਦੀਆਂ ਲੋੜਾਂ ਅਨੁਸਾਰ ਲਾਂਚ ਕੀਤਾ ਗਿਆ ਸੀ । ਕੋਲੈਬਕੈਡ 3—ਡੀ ਡਿਜ਼ਾਈਨ ਚੈਲੇਂਜ ਏ ਆਈ ਐੱਮ ਵੱਲੋਂ ਵਿਦਿਆਰਥੀਆਂ ਲਈ ਕੋਲੈਬਕੈਡ ਜਿਓਮੈਟ੍ਰਿਕ ਮੋਡਿਊਲ ਵਰਤ ਕੇ 3—ਡੀ ਡਿਜੀਟਲ ਮੋਡਲਸ ਸਥਾਪਿਤ ਕਰਨ ਲਈ ਲਾਂਚ ਕਰਨ ਤੋਂ 2 ਦਿਨ ਬਾਅਦ ਐਲਾਨਿਆ ਗਿਆ ਸੀ । ਇਸ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ ਸੀ ਅਤੇ ਇਸ ਚੈਲੇਂਜ ਦੇ ਨਤੀਜੇ ਜੁਲਾਈ ਵਿੱਚ ਐਲਾਨੇ ਗਏ ਸਨ ।
ਇਹ ਈਵੈਂਟ 14 ਜਨਵਰੀ 2021 ਨੂੰ ਸਵੇਰੇ 11 ਵਜੇ ਐੱਨ ਆਈ ਸੀ ਵੈੱਬਕਾਸਟ (https://webcast.gov.in/nic) ਪਲੇਟਫਾਰਮ ਅਤੇ ਐੱਨ ਆਈ ਸੀ ਸੋਸ਼ਲ ਪਲੇਟਫਾਰਮਾਂ ਤੇ ਵੈਬਕਾਸਟ ਕੀਤੀ ਜਾਵੇਗੀ