ਪੈਟਰੋਲ ਦੀ ਕੀਮਤ ਚ ਰਿਕਾਰਡ ਤੋੜ ਵਾਧਾ
ਨਵੀਂ ਦਿੱਲੀ, 13 ਜਨਵਰੀ-
ਪਿਛਲੇ ਪੰਜ ਦਿਨਾਂ ਤੋਂ ਸਥਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਅੱਜ ਫੇਰ ਪੇਟਰੋਲਿੰਗ ਕੰਪਨੀਆਂ ਵਲੋਂ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਪੈਟਰੋਲ ਦੀ ਕੀਮਤ 91 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਈ ਅਤੇ ਇਹ ਰਿਕਾਰਡ ਕੀਮਤ ਤੋਂ ਮਹਿਜ਼ 21 ਪੈਸੇ ਹੇਠਾਂ ਹੈ। ਮੁੰਬਈ ‘ਚ ਅੱਜ ਪੈਟਰੋਲ ਦੀ ਕੀਮਤ 91.07 ਰੁਪਏ ਪ੍ਰੀਤ ਲੀਟਰ ਤੱਕ ਪਹੁੰਚ ਗਈ ਹੈ, ਜਿਹੜੀ ਕਿ ਚਾਰ ਅਕਤੂਬਰ 2018 ਦੇ ਰਿਕਾਰਡ ਭਾਅ 91.34 ਰੁਪਏ ਤੋਂ ਸਿਰਫ਼ 27 ਪੈਸੇ ਘੱਟ ਹੈ। ਤੇਲ ਕੰਪਨੀਆਂ ਨੇ 29 ਦਿਨਾਂ ਤੱਕ ਕੀਮਤਾਂ ਸਥਿਰ ਰੱਖਣ ਤੋਂ ਬਾਅਦ ਦੋਹਾਂ ਈਧਨਾਂ ਦੀਆਂ ਕੀਮਤਾਂ 6 ਅਤੇ 7 ਜਨਵਰੀ ‘ਚ ਵਾਧਾ ਕੀਤਾ ਸੀ ਅਤੇ ਇਸ ਤੋਂ ਲਗਾਤਾਰ ਪੰਜ ਦਿਨ ਕੀਮਤਾਂ ਸਥਿਰ ਰਹੀਆਂ ਸਨ। ਅੱਜ ਰਾਜਧਾਨੀ ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 25-25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਹੁਣ ਦਿੱਲੀ ‘ਚ ਪੈਟਰੋਲ ਨਵੇਂ ਰਿਕਾਰਡ ਪੱਧਰ 84.45 ਰੁਪਏ ‘ਤੇ ਪਹੁੰਚ ਗਿਆ ਹੈ। ਉੱਥੇ ਹੀ ਡੀਜ਼ਲ ਦੀ ਕੀਮਤ 74.63 ਰੁਪਏ ਪ੍ਰਤੀ ਲੀਟਰ ਹੋ ਗਈ ਹੈ।