ਕੋਰੋਨਾ ਵਾਇਰਸ ਨਾਲ ਔਰਤ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਗਿਣਤੀ ਦੋ ਤੇ ਪੁੱਜੀ

ਨਵੀ ਦਿੱਲੀ 13 ਮਾਰਚ (ਨਿਊਜ਼ ਪੰਜਾਬ ) -ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਇੱਕ ਔਰਤ ਦੀ ਅੱਜ ਦਿੱਲੀ ਦੇ ਇੱਕ ਹਸਪਤਾਲ ਵਿੱਚ  ਮੌਤ ਹੋ ਜਾਨ ਨਾਲ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ | ਮਿਰਤਕ ਔਰਤ ਦਾ ਬੇਟਾ ਵਿਦੇਸ਼ ਤੋਂ ਪਰਤਿਆ ਸੀ ਜਿਸ ਤੋਂ ਬਾਅਦ ਉਕਤ ਔਰਤ ਫਲੂ ਨਾਲ ਪ੍ਰਭਾਵਿਤ ਹੋ ਗਈ | ਇਸ ਤੋਂ ਪਹਿਲਾਂ ਕਰਨਾਟਕ ਦੇ ਇੱਕ 76 ਸਾਲ ਦੇ ਬਿਰਧ ਵਿਅਕਤੀ ਦੀ ਮੌਤ ਹੋ ਗਈ ਸੀ  ਉਹ ਕੁਝ ਦਿਨ ਪਹਿਲਾ ਹੀ ਸਾਊਦੀ ਅਰਬ ਤੋਂ ਪਰਤਿਆ ਸੀ |