2021 ਚ 10ਵੀ ਅਤੇ 12ਵੀ ਦੀ ਪ੍ਰੀਖਿਆਵਾਂ ਫਰਵਰੀ ਤੋਂ ਬਾਅਦ, ਪ੍ਰੈਕਟਿਕਲ ਵੀ ਉਸ ਤੋਂ ਬਾਅਦ

ਨਵੀਂ ਦਿੱਲੀ, 22 ਦਸੰਬਰ

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਹੈ ਕਿ ਕੋਵਿਡ-19 ਕਾਰਨ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਅਗਲੇ ਸਾਲ ਫਰਵਰੀ ਤੱਕ ਨਹੀਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਾਲਾਤ ਦੀ ਸਮੀਖਿਆ ਅਤੇ ਵਿਚਾਰ ਵਟਾਂਦਰੇ ਮਗਰੋਂ ਹੀ ਪ੍ਰੀਖਿਆਵਾਂ ਕਰਾਉਣ ਦਾ ਫ਼ੈਸਲਾ ਲਿਆ ਜਾਵੇਗਾ। ਅਧਿਆਪਕਾਂ ਨਾਲ ਆਨਲਾਈਨ ਗੱਲਬਾਤ ਦੌਰਾਨ ਨਿਸ਼ੰਕ ਨੇ ਇਹ ਐਲਾਨ ਕੀਤਾ। ਇਸ ਤੋਂ ਪਹਿਲਾਂ ਸੀਬੀਐੱਸਈ ਨੇ ਐਲਾਨ ਕੀਤਾ ਸੀ ਕਿ 2021 ’ਚ ਬੋਰਡ ਪ੍ਰੀਖਿਆਵਾਂ ਆਨਲਾਈਨ ਨਹੀਂ ਸਗੋਂ ਲਿਖਤੀ ਤੌਰ ’ਤੇ ਹੋਣਗੀਆਂ। ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਫੈਲਣ ਮਗਰੋਂ ਮਾਰਚ ਤੋਂ ਹੀ ਦੇਸ਼ ਭਰ ’ਚ ਸਕੂਲ ਬੰਦ ਕਰ ਦਿੱਤੇ ਗਏ ਸਨ। ਕੁਝ ਸੂਬਿਆਂ ’ਚ ਸਕੂਲ 15 ਅਕਤੂਬਰ ਤੋਂ ਅੰਸ਼ਕ ਤੌਰ ’ਤੇ ਖੁੱਲ੍ਹ ਗਏ ਹਨ।