ਕੇਂਦਰ ਸਰਕਾਰ ਨੇ 1 ਦਿਸੰਬਰ ਨੂੰ ਕਿਸਾਨਾਂ ਨਾਲ ਮੀਟਿੰਗ ਰੱਖੀ, ਪਰ….
ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਕਿਸਾਨਾਂ ਨੂੰ 3 ਦਸੰਬਰ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ ਪਰ ਹੁਣ ਇਹ ਮੀਟਿੰਗ 3 ਦੀ ਬਜਾਏ 1 ਦਸੰਬਰ ਨੂੰ ਕੀਤੀ ਜਾਵੇਗੀ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿਸਾਨ ਹਰ ਰੋਜ਼ ਬੁਰਾੜੀ ਵਿਖੇ ਆ ਕੇ ਸਾਂਤਮਈ ਪ੍ਰਦਰਸ਼ਨ ਕਰ ਸਕਦੇ ਹਨ, ਪਰ ਕਿਸਾਨਾਂ ਵੱਲੋਂ ਇਹ ਅਪੀਲ ਠੁਕਰਾ ਦਿੱਤੀ ਗਈ। ਕਿਸਾਨਾਂ ਦਾ ਮੀਟਿੰਗ ਬਾਰੇ ਕਹਿਣਾ ਕਿ ਜੇ ਹਰ ਵਾਰ ਦੀ ਤਰ੍ਹਾਂ ਮੀਟਿੰਗ ਵਿਚ ਵੱਡੇ ਮੰਤਰੀ ਸ਼ਾਮਲ ਨਾ ਹੋਏ ਤਾਂ ਉਹ ਮੀਟਿੰਗ ਦਾ ਬਾਈਕਾਟ ਕਰਨਗੇ ਤੇ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।