1 ਦਿਸੰਬਰ ਤੋ ਪੀ ਐਨ ਬੀ ਬੈਂਕ ਦੇ ਗ੍ਰਾਹਕਾਂ ਨੂੰ ਵੀ ਏਟੀਐਮ ਤੋ ਪੈਸੇ ਕਢਾਉਣ ਲਈ otp ਦੀ ਲੋੜ ਪਵੇਗੀ

ਨਵੀਂ ਦਿੱਲੀ, 28 ਨਵੰਬਰ  :

ਐਸਬੀਆਈ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਨੇ ਵੀ ਪੈਸੇ ਕਢਵਾਉਣ ਦੇ ਲਈ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ | ਪੀਐਨਬੀ ਦੇ ਗਾਹਕਾਂ ਨੂੰ 1 ਦਸੰਬਰ ਤੋਂ ਕੈਸ਼ ਕਢਵਾਉਣ ਤੇ ਇਹ ਨਿਯਮ ਲਾਗੂ ਹੋਵੇਗਾ | ਬੈਂਕ ਦੇ ਅਨੁਸਾਰ ਨਵਾਂ ਨਿਯਮ ਗਾਹਕਾਂ ਦੇ ਪੈਸੇ ਦੀ ਸੁਰੱਖਿਆ ਵਧਾਏਗਾ | ਦਰਅਸਲ ਪੀਐਨਬੀ 1 ਦਸੰਬਰ ਤੋਂ ਵਨ ਟਾਈਮ ਪਾਸਵਰਡ (ਓਟੀਪੀ) ਅਧਾਰਤ ਕੈਸ਼ ਕਢਵਾਉਣ ਦੀ ਸਹੂਲਤ ਲਾਗੂ ਕਰਨ ਜਾ ਰਿਹਾ ਹੈ |

ਇਹ ਸਹੂਲਤ ਇੱਕ ਵਾਰ ‘ਚ 10 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਕੈਸ਼ ਕਢਵਾਉਣ ਤੇ ਲਾਗੂ ਹੋਵੇਗਾ | ਯਾਨੀ ਜੇ ਤੁਹਾਨੂੰ 10 ਹਜ਼ਾਰ ਤੋਂ ਵੱਧ ਰੁਪਏ ਕਢਵਾਉਣੇ ਹਨ ਤਾਂ ਮੋਬਾਈਲ ਤੇ ਆਇਆ ਓਟੀਪੀ ਏਟੀਐਮ ‘ਚ ਦਰਜ ਕਰਨਾ ਪਏਗਾ, ਤਦ ਹੀ ਤੁਸੀਂ ਕੈਸ਼ ਕਢਵਾ ਸਕੋਗੇ |

ਇਸ ਲਈ ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬੈਂਕ ਨਾਲ ਜੁੜੇ ਮੋਬਾਈਲ ਏਟੀਐਮ ਤੱਕ ਨਾਲ ਜ਼ਰੂਰ ਲੈਕੇ ਜਾਣ | ਇਹ ਨਿਯਮ 1 ਦਸੰਬਰ ਤੋਂ ਰਾਤ 8 ਵਜੇ ਤੋਂ ਲੈਕੇ ਸਵੇਰੇ 8 ਵਜੇ ਦੀ ਵਿੱਚਕਾਰ ਲਾਗੂ ਹੋਵੇਗਾ |

ਇਹ ਵਰਣਨਯੋਗ ਹੈ ਕਿ ਪੀਐਨਬੀ ‘ਚ 1 ਅਪ੍ਰੈਲ ਤੋਂ ਯੂਨਾਈਟਿਡ ਬੈਂਕ ਆਫ਼ ਇੰਡੀਆ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ (ਓ ਬੀ ਸੀ) ਦਾ ਮਰਜਰ ਹੋ ਚੁੱਕਿਆ ਹੈ | ਇਸ ਲਈ ਪੀਐਨਬੀ ਦੀ ਓਟੀਪੀ ਬੇਸਡ ਸਹੂਲਤ ਇਨ੍ਹਾਂ ਬੈਂਕਾਂ ਦੇ ਗਾਹਕਾਂ ਅਤੇ ਏਟੀਐਮ ਤੇ ਲਾਗੂ ਹੋਵੇਗੀ |

ਇਸ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਵੀ ਏਟੀਐਮ ਤੋਂ ਓਟੀਪੀ ਬੇਸਡ ਕੈਸ਼ ਕਢਵਾਉਣ ਦੀ ਸਹੂਲਤ ਸ਼ੁਰੂ ਕੀਤੀ ਸੀ। ਸਤੰਬਰ ਮਹੀਨੇ ਤੋਂ ਐਸਬੀਆਈ ਨੇ 10 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਕੈਸ਼ ਕਢਵਾਉਣ ਦੇ ਲਈ ਓਟੀਪੀ ਬੇਸਡ ਸਹੂਲਤ ਸ਼ੁਰੂ ਕਰ ਦਿੱਤੀ ਹੈ |