ਦਿਲੀ ਗੁਰਦਵਾਰਾ ਕਮੇਟੀ ਦੇ 2 ਸੀਨੀਅਰ ਮੈਂਬਰਾਂ ਵਲੋਂ ਬਾਦਲ ਦਲ ਤੋਂ ਅਸਤੀਫਾ

ਨਵੀਂ ਦਿੱਲੀ, 19 ਨਵੰਬਰ ( ਕੰਵਰ ਅਮ੍ਰਿਤਪਾਲ ਸਿੰਘ)- ਦਿੱਲੀ ‘ਚ ਅਕਾਲੀ ਦਲ (ਬਾਦਲ ) ਨੂੰ ਅੱਜ ਤਕੜਾ ਝਟਕਾ ਲੱਗਾ ਹੈ। ਦਿੱਲੀ ਕਮੇਟੀ ਦੇ 2 ਸੀਨੀਅਰ ਮੈਂਬਰ ਜਤਿੰਦਰ ਸਿੰਘ ਸਾਹਨੀ ਅਤੇ ਹਰਿੰਦਰਪਾਲ ਸਿੰਘ (ਚੇਅਰਮੈਨ ਗੁਰਮਤਿ ਕਾਲਜ) ਨੇ ਪਾਰਟੀ ਦੀ ਕਾਰਜਸ਼ੈਲੀ ਅਤੇ ਫ਼ੈਸਲਿਆਂ ‘ਤੇ ਸਵਾਲ ਉਠਾਉਂਦੇ ਹੋਏ ਬਾਦਲ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ।