ਪ੍ਰਾਈਵੇਟ ਤੇ ਯੂ.ਐਸ.ਓ.ਐਲ. ਦੇ ਵਿਦਿਆਰਥੀਆਂ ਨਾਲ ਪੰਜਾਬ ਯੂਨੀਵਰਸਟੀ ਕਰ ਰਹੀ ਵਿਤਕਰਾ

ਐਡਵੋਕੇਟ ਕਰਨਦੀਪ ਸਿੰਘ ਕੈਰੋਂ
* ਛੇਵੇਂ ਸਮੈਸਟਰ ਦੀ ਪ੍ਰੀਖਿਆ ਕਾਲਜ ਵਿਦਿਆਰਥੀਆਂ ਦੇ ਨਾਲ ਹੋਣ ਦੇ ਬਾਵਜੂਦ ਨਹੀਂ ਐਲਾਨਿਆਂ ਨਤੀਜਾ

ਲੁਧਿਆਣਾ,17 ਨਵੰਬਰਕੋਵਿਡ-19 ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਮੁਰਾਦ ਬਿਮਾਰੀ ਨੇ ਸੰਸਾਰ ਭਰ ਵਿਚ ਹੋਣ ਵਾਲੇ ਸਾਰੇ ਕਾਰਜਾਂ ਦੀ ਰਫਤਾਰ ਨੂੰ ਹੋਲਾ ਕੀਤਾ ਹੈ। ਭਾਰਤ ਵਿਚ ਕੋਵਿਡ ਕਾਰਨ ਹੋਏ ਲਾਕ ਡਾਉਨ ਤੋਂ ਬਾਅਦ ਹੋਲੀ ਹੋਲੀ ਸਾਰੇ ਹੀ ਕੰਮ ਮੁੜ ਲੀਹਾਂ ਉਪਰ ਗਏ ਹਨ, ਪਰ ਸਿੱਖਿਆ ਖੇਤਰ ਕਛੂਆਂ ਚਾਲ ਨਾਲ ਚਲਦਾ ਹੋਇਆ ਸਿੱਖਿਆ ਢਾਂਚੇ ਨੂੰ ਪੁਰੀ ਤਰÅ ਤਬਾਹ ਕਰਨ ਵੱਲ ਵੱਧ ਰਿਹਾ ਹੈ। ਕੋਵਿਡ ਕਾਰਨ ਪੰਜਾਬ ਯੂਨੀਵਰਸਟੀ ਚੰਡੀਗੜ ਵੱਲੋਂ ਬੀ., ਬੀ.ਕਾਮ, ਬੀ.ਸੀ., ਬੀ.ਬੀ. ਤੇ ਹੋਰ ਸਟਰੀਮ ਨਾਲ ਸੰਬਧਿਤ ਅਖੀਰਲੇ ਸਾਲ ਦੇ ਵਿਦਿਆਰਥੀਆਂ ਦੇ ਆਨਲਾਈਨ ਪੇਪਰ ਲੈ ਲਏ ਗਏ ਸਨ, ਜਿਸ ਕਾਰਨ ਅਖੀਰਲੇ ਸਾਲ ਦੇ ਵਿਦਿਆਰਥੀਆਂ ਨੇ ਕੁੱਝ ਰਾਹਤ ਮਹਿਸੂਸ ਕੀਤੀ ਸੀ ਕਿਉਕਿ ਇਨÅ ਵਿਦਿਆਰਥੀਆਂ ਨੇ ਇਸ ਤੋਂ ਅਗਾਹ ਦੀ ਪੜਾਈ ਬਾਰੇ ਤਿਆਰੀ ਜਾਂ ਫਿਰ ਸਰਕਾਰੀ ਨੋਕਰੀਆਂ ਖਾਤਰ ਹੁੰਦੀਆਂ ਪ੍ਰਵੇਸ਼ ਪ੍ਰੀਖਿਆਵਾਂ ਵਿਚ ਬੈਠਣ ਦੀ ਯੋਗਤਾ ਹਾਸਿਲ ਕਰਨੀ ਹੁੰਦੀ ਹੈ। ਸਤੰਬਰ ਵਿਚ ਲਈਆ ਗਈਆਂ ਇਨÅ ਪ੍ਰੀਖਿਆਵਾਂ ਦੇ ਨਤੀਜੇ ਲਗਭਗ ਐਲਾਨ ਦਿੱਤੇ ਗਏ ਹਨ, ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਕਾਲਜਾਂ ਰਾਹੀ ਰੈਗੁਲਰ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਨਤੀਜਿਆਂ ਤਕਰੀਬਨ ਇਕ ਮਹੀਨਾ ਪਹਿਲਾ ਹੀ ਐਲਾਨ ਦਿੱਤੇ ਗਏ ਹਨ ਪਰ ਪ੍ਰਾਈਵੇਟ ਤੇ ਯੂਨੀਵਰਸਟੀ ਸਕੂਲ ਆਫ ਓਪਨ ਲਰਨਿੰਗ (ਯੂ.ਐਸ..ਐਲ.) ਦੇ ਵਿਦਿਆਰਥੀਆਂ ਨੂੰ ਯੂਨੀਵਰਸਟੀ ਵੱਲੋਂ ਹਜੇ ਤੱਕ ਹੋਲਡ ਉਤੇ ਰਖਿਆ ਗਿਆ ਹੈ ਭਾਵ ਉਨÅ ਦਾ ਨਤੀਜਾ ਹਜੇ ਤੱਕ ਨਹੀ ਐਲਾਨਿਆਂ ਗਿਆ ਹੈ। ਅਖੀਰਲੇ ਸਾਲ ਦੀ ਪ੍ਰੀਖਿਆ ਦੇਣ ਵਾਲੇ ਇਕ ਵਿਦਿਆਰਥੀ ਨੇ ਦੱਸਿਆ ਕਿ ਉਸਨੇ ਪੰਜਾਬ ਯੂਨੀਵਰਸਟੀ ਦੇ ਯੂ.ਐਸ..ਐਲ. ਰਾਹੀ ਪ੍ਰੀਖਿਆ ਦਿੱਤੀ ਸੀ ਅਤੇ ਸਾਲਾਨਾ 15 ਹਜਾਰ ਤੋਂ 20 ਹਜਾਰ ਤੱਕ ਦੀਆਂ ਫੀਸਾਂ ਭਰਨ ਦੇ ਬਾਵਜੂਦ ਵੀ ਯੂਨੀਵਰਸਟੀ ਉਨÅ ਨਾਲ ਮਤਰਰਿਆਂ ਵਾਲਾ ਸਲੂਕ ਕਰ ਰਹੀ ਹੈ। ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਉਨÅ ਦਾ ਨਤੀਜਾ ਨਹੀਂ ਐਲਾਨਿਆਂ ਗਿਆ ਹੈ, ਜਦੋ ਕਿ ਕਾਲਜ ਦੇ ਰੈਗੂਲਰ ਵਿਦਿਆਰਥੀਆਂ ਦੇ ਨਤੀਜੇ ਕਦੋ ਦੇ ਚੁੱਕੇ ਹਨ। ਉਸਨੇ ਦੱਸਿਆ ਕਿ ਯੂਨੀਵਰਸਟੀ ਇਸ ਤਰÅ ਨਾਲ ਉਨÅ ਦੇ ਭੱਵਿਖ ਨਾਲ ਖੇਡ ਰਹੀ ਹੈ। ਡਿਗਰੀ ਕੋਰਸ ਕਰਨ ਤੋਂ ਬਾਅਦ ਉਨÅ ਵੱਲੋਂ ਅਗੇ ਕੀ ਕਰਨਾ ਹੈ ਇਸ ਬਾਰੇ ਫੈਸਲਾ ਤਾ ਹੀ ਸੰਭਵ ਹੈ ਜਦੋ ਉਨÅ ਦਾ ਨਤੀਜਾ ਜਾਵੇਗਾ। ਇਸ ਤਰÅ ਨਾਲ ਅਖੀਰਲੇ ਸਾਲ ਦੇ ਇਹ ਸਾਰੇ ਵਿਦਿਆਰਥੀ ਬੇਹਦ ਮਾਨਸਿਕ ਪਰੇਸ਼ਾਨੀ ਵਿਚੋ ਲੰਘ ਰਹੇ ਹਨ, ਕਿਉਕਿ ਨਾ ਤਾਂ ਉਹ ਆਪਣੀ ਅਗਲੇਰੀ ਪੜਾਈ ਬਾਰੇ ਹੀ ਸੋਚ ਸਕਦੇ ਹਨ ਤੇ ਨਾ ਹੀ ਕਿਸੇ ਹੋਰ ਸਰਕਾਰੀ ਨੋਕਰੀ ਲਈ ਅਪਲਾਈ ਕਰਨ ਦੇ ਹੀ ਯੋਗ ਹਨ
ਦਸੰਬਰ ਸਮੈਸਟਰ ਦੀਆਂ ਹੁੰਦੀਆਂ ਪ੍ਰੀਖਿਆਵਾਂ ਬਾਰੇ ਵੀ ਸਥਿਤੀ ਗੁੰਝਲਦਾਰ
ਇਸੇ ਤਰÅ ਯੂਨੀਵਰਸਟੀ ਵੱਲੋਂ ਆਮ ਤੋਰ ਉਪਰ ਦਸੰਬਰ ਸਮੈਸਟਰ ਦੀਆਂ ਪ੍ਰੀਖਿਆਵਾਂ ਦਸੰਬਰ ਦੇ ਪਹਿਲੇ ਹਫਤੇ ਸ਼ੁਰੂ ਕਰ ਦਿੱਤੀਆਂ ਜਾਂਦੀਆ ਹਨ, ਪਰ ਇਸ ਵਾਰ ਲੇਟ ਫੀਸਾਂ ਨਾਲ ਫਾਰਮ ਜਮਾਂ ਕਰਵਾਉਣ ਦੀ ਮਿਤੀ ਹੀ ਦਸੰਬਰ ਦੇ ਅਖੀਰਲੇ ਹਫਤੇ ਤੱਕ ਰੱਖੀ ਗਈ ਹੈ, ਜਿਸ ਤੋਂ ਸਹਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਦਸੰਬਰ ਸਮੈਸਟਰ ਦੀਆਂ ਪ੍ਰੀਖਿਆਵਾਂ ਜਨਵਰੀ ਜਾਂ ਫਿਰ ਇਸ ਤੋਂ ਵੀ ਬਾਅਦ ਹੋਣ ਦੀ ਸੰਭਾਵਨਾ ਹੈ। ਦਸੰਬਰ ਸਮੈਸਟਰ ਦੀਆਂ ਪ੍ਰੀਖਿਆਵਾਂ ਬਾਰੇ ਵੀ  ਹਜੇ ਤੱਕ ਪੰਜਾਬ ਯੂਨੀਵਰਸਟੀ, ਚੰਡੀਗੜ ਵਲੋਂ ਕੋਈ ਵੀ ਸਥਿਤੀ ਸਪਸ਼ਟ ਨਹੀਂ ਕੀਤੀ ਜਾ ਰਹੀ ਤੇ ਇਸ ਬਾਰੇ ਵਿਦਿਆਰਥੀਆਂ ਵਿਚ ਪ੍ਰੀਖਿਆ ਦੀ ਤਿਆਰੀ ਨੂੰ ਲੈ ਕੇ ਜਬਰਦਸਤ ਗੁੰਝਲਦਾਰ ਸਥਿਤੀ  ਬਣੀ ਹੋਈ ਹੈ। ਇਸ ਸਭ ਨੂੰ ਦੇਖਦੇ ਹੋਏ ਲਗਦਾ ਹੈ ਕਿ ਭਾਰਤ ਵਿਚ ਸਿੱਖਿਆ ਢਾਂਚੇ ਨੂੰ ਕੋਵਿਡ ਦੀ ਆੜ ਹੇਠ ਤਹਿਸ ਨਹਿਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ