ਭਾਰੀ ਬਾਰਿਸ਼ ਨੇ ਕਈ ਦਿਨਾਂ ਤੋਂ ਮਿੱਟੀ, ਧੂਏ ਨਾਲ ਪ੍ਰਦੂਸ਼ਿਤ ਵਾਤਾਵਰਨ ਨੂੰ ਕੀਤਾ ਸਾਫ
ਲੁਧਿਆਣਾ, 15 ਨਵੰਬਰ, ਨਵਜੋਤ ਸਿੰਘ
ਕਈ ਦਿਨਾਂ ਤੋਂ ਧੂੜ ਦੀ ਚੜ੍ਹੀ ਹੋਈ ਗਹਿਰ-ਗਰਦਿਸ਼ ਅਤੇ ਦੀਵਾਲੀ ਦੀ ਰਾਤ ਮਨਾਹੀ ਦੇ ਬਾਵਜੂਦ ਹੋਈ ਆਤਿਸ਼ਬਾਜ਼ੀ ਨਾਲ ਅਸਮਾਨੀਂ ਚੜ੍ਹੇ ਧੂੰਏਂ ਨਾਲ ਅੱਜ ਦੁਪਹਿਰੇ 3 ਵਜੇ ਤੋਂ ਬਾਅਦ ਪਈ ‘ਰਾਤ’ ਨੂੰ ‘ਸਿਆਲ ਦੇ ਪਹਿਲੇ’ ਪਏ ਹਲਕੇ ਮੀਂਹ ਨੇ ਸਾਫ਼ ਕਰ ਦਿੱਤਾ ਹੈ। ਬੱਦਲਵਾਈ ਦੀ ‘ਅਚਾਨਕ’ ਪਈ ਰਾਤ ਦੌਰਾਨ ਲੋਕ ਆਪਣੇ ਵਾਹਨਾਂ ਦੀਆਂ ਲਾਈਟਾਂ ਜਗ੍ਹਾ ਕੇ ਲੰਘਣ ਲਈ ਮਜਬੂਰ ਹੋਏ ਅਤੇ ਇਸ ਮੌਕੇ ਪਈਆਂ ਕਣੀਆਂ ਨੇ ਜਿੱਥੇ ਗਹਿਰ-ਗਰਦਿਸ਼ ਦੇ ਫੱਕੇ ਉੜਾ ਦਿੱਤੇ ਉੱਥੇ ਰੁੱਖਾਂ, ਫ਼ਸਲਾਂ, ਸਬਜ਼ੀਆਂ ਆਦਿ ਨੂੰ ਵੀ ਧੋ ਦਿੱਤਾ। ਵਿਸ਼ਵਕਰਮਾ ਦਿਵਸ ਕਾਰਨ ਬਾਜ਼ਾਰ ਬੰਦ ਸਨ ਅਤੇ ਲੋਕਾਂ ਨੇ ਮੀਂਹ ਦਾ ਨਜ਼ਾਰਾ ਆਪੋ ਆਪਣੇ ਘਰੀਂ ਬੈਠ ਕੇ ਤੱਕਿਆ। ਪੰਜਾਬ ਵਿਚ ਵੱਖ ਵੱਖ ਥਾਵਾਂ ‘ਤੇ ਮੀਂਹ ਤੇ ਗੜੇਮਾਰੀ ਪੈਣ ਦੀ ਖ਼ਬਰ ਹੈ ।