ਯੂਥ ਕਾਂਗਰਸ ਵਲੋਂ ਪੰਜਾਬ ਦੇ 9 ਜ਼ਿਲ੍ਹਿਆਂ ਲਈ ਬੁਲਾਰਿਆਂ ਦੀ ਨਿਯੁਕਤੀ

ਬੁਢਲਾਡਾ, 11 ਨਵੰਬਰ (ਨਿਊਜ਼ ਪੰਜਾਬ)- ਇੰਡੀਅਨ ਯੂਥ ਕਾਂਗਰਸ ਵਲੋਂ ਪੰਜਾਬ ਦੇ 9 ਜ਼ਿਲ੍ਹਿਆਂ ਲਈ ਪਾਰਟੀ ਬੁਲਾਰੇ ਨਿਯੁਕਤ ਕੀਤੇ ਹਨ। ਦਿੱਲੀ ਦਫ਼ਤਰ ਵਲੋਂ ਜਾਰੀ ਪੱਤਰ ਅਨੁਸਾਰ ਜ਼ਿਲ੍ਹੇਵਾਰ ਨਿਯੁਕਤ ਕੀਤੇ ਇਨ੍ਹਾਂ 17 ਆਗੂਆਂ ‘ਚ ਸੁਨੀਲ ਯਾਦਵ ਨੂੰ ਐਸ. ਏ. ਐਸ. ਨਗਰ, ਹਰਸਿਮਰਨ ਸਿੰਘ ਨੂੰ ਕਪੂਰਥਲਾ, ਰਵੀ ਰੁਪਾਲ ਨੂੰ ਮਾਨਸਾ, ਵਰੁਣ ਦੀਵਾਨ ਨੂੰ ਰੋਪੜ, ਫਤਿਹਵੀਰ ਸਿੰਘ ਬਰਾੜ ਨੂੰ ਮੁਕਤਸਰ, ਕਮਲ ਕਿਸ਼ੋਰ ਸਿੱਕਾ, ਅਨਿਦਿਤਾ ਤਿਵਾੜੀ ਤੇ ਅਭਿਸ਼ੇਕ ਗਰਗ ਨੂੰ ਲੁਧਿਆਣਾ , ਮੰਗਤ ਰਾਏ ਮਾਵੀ ਅਤੇ ਅਮਨਦੀਪ ਸਿੰਘ ਨੂੰ ਪਟਿਆਲਾ, ਹਰਸਿਮਰਨ ਸਿੰਘ ਤੇ ਸੁਖਦੀਪ ਸਿੰਘ ਨੂੰ ਤਰਨ ਤਾਰਨ, ਰਾਹੁਲ ਸ਼ਰਮਾ, ਪ੍ਰਦੀਪ ਸ਼ਰਮਾ, ਸ਼ੇਰ ਪ੍ਰਤਾਪ, ਜਸਵੀਰ ਸਿੰਘ ਰਿੰਕੂ ਅਤੇ ਵਿਵਾਨ ਅਰੋੜਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਲਈ ਬੁਲਾਰਾ ਨਿਯੁਕਤ ਕੀਤਾ ਹੈ।