ਕੈਬਨਿਟ ਮੰਤਰੀ ਆਸ਼ੂ ਆਏ ਕੋਰੋਨਾ ਦੀ ਲਪੇਟ ‘ਚ
ਲੁਧਿਆਣਾ, 11 ਨਵੰਬਰ (ਨਿਊਜ਼ ਪੰਜਾਬ)-ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਸ੍ਰੀ ਆਸ਼ੂ ਨੇ ਪਿਛਲੇ ਕੁਝ ਦਿਨਾਂ ਤੋਂ ਬੁਖ਼ਾਰ ਅਤੇ ਹੋਰ ਲੱਛਣ ਸਾਹਮਣੇ ਆਉਣ ਤੇ ਕੋਰੋਨਾ ਟੈਸਟ ਕਰਵਾਇਆ ਸੀ, ਜਿਸਦੀ ਰਿਪੋਰਟ ਪਾਜ਼ੀਟਿਵ ਆਈ ਹੈ | ਜ਼ਿਕਰਯੋਗ ਹੈ ਕੇ ਇਸ ਤੋਂ ਪਹਿਲਾ ਵੀ ਪੰਜਾਬ ਸਰਕਾਰ ਦੇ 6 ਮੰਤਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਜੋ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ|