ਕੁਲਾਰ ਗਰੁੱਪ ਆਫ ਇੰਡਸਟਰੀਜ਼ ਦੇ ਨਵੇਂ ਯੂਨਿਟ ਦਾ ਉਦਘਾਟਨ ਉਂਕਾਰ ਸਿੰਘ ਪਾਹਵਾ ਅਤੇ ਕੇ ਕੇ . ਸੇਠ ਨੇ ਕੀਤਾ

ਲੁਧਿਆਣਾ , 7 ਨਵੰਬਰ ( ਭੁਪਿੰਦਰ ਸਿੰਘ ਮੱਕੜ ) – ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਰਮਸ਼ੀਅਲ ਆਰਗੇਨਾਈਜੇਸ਼ਨ ( ਫਿਕੋ ) ਦੇ ਪ੍ਰਧਾਨ ਅਤੇ ਕੁਲਾਰ ਸਮੂਹ ਦੇ ਸੀਐੱਮ ਡੀ ਗੁਰਮੀਤ ਸਿੰਘ ਕੁਲਾਰ ਵਲੋਂ ਨਵੇਂ ਆਰੰਭ ਕੀਤੇ ਉਦਯੋਗ ਕੁਲਾਰ ਸੰਨਜ਼ ਦੇ ਨਵੇਂ ਯੂਨਿਟ ਦਾ ਏਵਨ ਸਾਈਕਲ ਦੇ ਸੀ ਐੱਮ ਡੀ , ਉਂਕਾਰ ਸਿੰਘ ਪਾਹਵਾ ਅਤੇ ਨੀਲਮ ਸਾਈਕਲ ਦੇ ਐੱਮ ਡੀ , ਤੇ ਫਿਕੋ ਦੇ ਚੇਅਰਮੈਨ ਕੇ ਕੇ . ਸੇਠ ਨੇ ਸੰਯੁਕਤ ਰੂਪ ਵਿਚ ਕੀਤਾ । ਕਾਰੋਬਾਰ ਵਿੱਚ ਵਾਧਾ ਕਰਨ ਤੇ ਉਨ੍ਹਾਂ ਨੇ ਗੁਰਮੀਤ ਸਿੰਘ ਕੁਲਾਰ , ਜਗਦੇਵ ਸਿੰਘ ਵਿੱਕੀ ਕੁਲਾਰ ਅਤੇ ਜਸਮੀਤ ਸਿੰਘ ਸਾਹਿਬ ਕੁਲਾਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ।

ਸ . ਕੁਲਾਰ ਨੇ ਕਿਹਾ ਕਿ ਨਵੇਂ ਯੂਨਿਟ ਵਿਚ ਖੇਤੀਬਾੜੀ ਮਸ਼ੀਨ ਤੇ ਟਰੈਕਟਰਾਂ ਦੇ ਕਲਪੁਰਜ਼ੇ ਤੇ ਆਟੋ ਪਾਰਟਸ ਦਾ ਉਤਪਦਾਨ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਸ੍ਰੀ ਆਖੰਨ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।

ਇਸ ਮੌਕੇ ਅਮਰਜੀਤ ਸਿੰਘ ਲੋਟੇ ਕਰਤਾਰ ਕੰਬਾਈਨ , ਸੰਤਾ ਸਿੰਘ ਕਲਸੀ ਮੈਸਰਜ਼ ਕਲਸੀ ਐਗਰੋਜ਼ , ਜਥੇਦਾਰ ਹੀਰਾ ਸਿੰਘ ਗਾਬੜੀਆ ਸਾਬਕਾ ਕੈਬਨਿਟ ਮੰਤਰੀ , ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਕੈਬਨਿਟ ਮੰਤਰੀ , ਅਮਰਜੀਤ ਸਿੰਘ ਕੋਮਲ , ਗੁਰਦੀਪ ਸਿੰਘ ਕੋਮਲ ,ਗੁਰਚਰਨ ਸਿੰਘ ਜੈਮਕੋ , ਮਨਜਿੰਦਰ ਸਿੰਘ ਜਨਰਲ ਸੈਕਟਰੀ , ਰਾਜਿੰਦਰ ਸਿੰਘ ਸਰਹਾਲੀ ਪ੍ਰਾਪੇਗੰਡਾ ਸੈਕਟਰੀ , ਸਤਨਾਮ ਸਿੰਘ ਮੱਕੜ ਯੂ .ਸੈਕਟਰੀ ਯੂਨਾਈਟਿਡ ਸਾਈਕਲ ਐਡ ਪਾਰਟਸ ਮਨੂਫੈਕਚ੍ਰਰਜ਼ ਐਸੋਸਿਏਸ਼ਨ ,ਅਵਤਾਰ ਸਿੰਘ ਭੋਗਲ , ਇੰਦਰਜੀਤ ਸਿੰਘ ਨਵਯੁਗ , ਜੀ ਐੱਸ . ਢਿੱਲੋਂ , ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਅਕਾਲੀ ਜਥਾ ( ਦਿਹਾਤੀ ) , ਰਣਜੀਤ ਸਿੰਘ ਢਿੱਲੋਂ ਪ੍ਰਧਾਨ ਅਕਾਲੀ ਜਥਾ ਲੁਧਿਆਣਾ (ਸ਼ਹਿਰੀ ),ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ , ਹਰਭਜਨ ਸਿੰਘ ਡੰਗ , ਗੁਰਪ੍ਰਗਟ ਸਿੰਘ ਕਾਹਲੋਂ ਪ੍ਰਧਾਨ ਆਟੋ ਪਾਰਟਸ ਐਸੋਸੀਏਸ਼ਨ , ਸੁਰਿੰਦਰ ਸਿੰਘ ਬੰਟੀ ਚੌਹਾਨ ਪ੍ਰਧਾਨ ਗੁਰੂ ਨਾਨਕ ਸੇਵਾ ਮਿਸ਼ਨ , , ਗੁਰਵਿੰਦਰ ਸਿੰਘ ਸਚਦੇਵਾ ਪ੍ਰਧਾਨ ਪਾਈਪ ਐਂਡ ਸੈਨੇਟਰੀ ਐਸੋਸੀਏਸ਼ਨ , ਕੁਲਵਿੰਦਰ ਕਿੰਦਾ , ਯੋਗੀਰਾਜ ਐੱਸ . ਪੀ . , ਅਵਤਾਰ ਸਿੰਘ ਬਿੱਟਾ , ਨਿਰਮਲ ਸਿੰਘ ਐੱਸ ਐੱਸ . , ਸੁਰਜੀਤ ਸਿੰਘ ਕ੍ਰਿਸਟਲ , ਮਨਦੀਪ ਚੌਧਰੀ , ਅਸ਼ਪ੍ਰੀਤ ਸਿੰਘ ਸਾਹਨੀ ,ਸੁਰਿੰਦਰ ਸਿੰਘ ਛੱਤਵਾਲ,ਜਸਵਿੰਦਰ ਸਿੰਘ ਭੋਲਾ , ਇੰਦਰਜੀਤ ਸਿੰਘ ਲੋਟੇ , ਰਾਜੀਵ ਜੈਨ ਜਨਰਲ ਸੈਕਟਰੀ ਫਿਕੋ , ਦਿਨੇਸ਼ ਸਿੰਘ ਭੋਗਲ ਸੈਕਟਰੀ , ਬਲਬੀਰ ਸਿੰਘ ਮਣਕੂ ਵਿੱਤ ਸਕੱਤਰ , ਸੁਖਦਿਆਲ ਸਿੰਘ ਬਸੰਤ , ਵਿਪਨ ਮਿੱਤਲ , ਡਾ : ਗੌਰਵ ਸਚਦੇਵਾ , ਜਗਜੀਤ ਸਿੰਘ ਲੋਟੇ , ਰਘਬੀਰ ਸਿੰਘ ਸੋਹਲ ਪ੍ਰਧਾਨ ਪਲਾਈਵੁੱਡ ਮੈਨੂਫੈਕਚਰਰਜ਼ ਐਸੋਸੀਏਸ਼ਨ , ਆਦਿ ਹਾਜ਼ਰ ਸਨ ।