ਸਾਰੇ 4 ਪਹਿਆ ਵਾਹਨਾਂ ਨੂੰ 1 ਜਨਵਰੀ 2021 ਤੋਂ ਫਾਸਟੈਗ ਰੱਖਣਾ ਲਾਜ਼ਮੀ
ਨਿਊਜ਼ ਪੰਜਾਬ, 8 ਨਵੰਬਰ
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਜਿਸ ਵਿੱਚ ਫਾਸਟੈਗ ਨੂੰ 1 ਜਨਵਰੀ 2021 ਤੱਕ ਪੁਰਾਣੇ ਵਾਹਨਾਂ ਭਾਵ ਐੱਮ ਅਤੇ ਐੱਨ ਵਰਗ ਦੇ ਮੋਟਰ ਵਾਹਨਾਂ (ਚਾਰ ਪਹੀਆ ਵਾਹਨਾਂ) ਨੂੰ 1 ਦਸੰਬਰ, 2017 ਤੋਂ ਪਹਿਲਾਂ ਸੀਐੱਮਵੀਆਰ, 1989 ਵਿੱਚ ਸੋਧਾਂ ਰਾਹੀਂ ਵੇਚੇ ਵਾਹਨਾਂ ਸਣੇ, ਵਿੱਚ ਵੀ ਉਪਲੱਬਧ ਕਰਵਾਉਣਾ ਲਾਜ਼ਮੀ ਹੈ।
ਮੰਤਰਾਲੇ ਨੇ ਇਸ ਸਬੰਧ ਵਿੱਚ ਜੀਐੱਸਆਰ 690 (ਈ) ਮਿਤੀ 6 ਨਵੰਬਰ, 2020 ਨੂੰ ਸੂਚਿਤ ਕੀਤਾ ਗਿਆ ਹੈ।
ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਦੇ ਅਨੁਸਾਰ, 1 ਦਸੰਬਰ 2017 ਤੋਂ, ਫਾਸਟੈਗ ਨੂੰ ਨਵੇਂ ਚਾਰ ਪਹੀਆ ਵਾਹਨਾਂ ਦੀ ਹਰ ਰਜਿਸਟ੍ਰੇਸ਼ਨ ਲਈ ਲਾਜ਼ਮੀ ਕਰ ਦਿੱਤਾ ਗਿਆ ਸੀ, ਜੋ ਵਾਹਨ ਮੈਨੂਕਚਰਰ ਜਾਂ ਉਨ੍ਹਾਂ ਦੇ ਡੀਲਰਾਂ ਦੁਆਰਾ ਸਪਲਾਈ ਕੀਤੇ ਜਾ ਰਹੇ ਹਨ। ਅੱਗੇ ਇਹ ਆਦੇਸ਼ ਦਿੱਤਾ ਗਿਆ ਹੈ ਕਿ ਟਰਾਂਸਪੋਰਟ ਵਾਹਨਾਂ ਲਈ ਫਿਟਨੈਸ ਸਰਟੀਫਿਕੇਟ ਦਾ ਨਵੀਨੀਕਰਣ ਫਾਸਟੈਗ ਦੀ ਫਿਟਮੈਂਟ ਤੋਂ ਬਾਅਦ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਰਾਸ਼ਟਰੀ ਪਰਮਿਟ ਵਾਹਨਾਂ ਲਈ ਫਾਸਟੈਗ ਦੀ ਫਿਟਮੈਂਟ 1 ਅਕਤੂਬਰ 2019 ਤੋਂ ਬਾਅਦ ਤੋਂ ਲਾਜ਼ਮੀ ਕਰ ਦਿੱਤੀ ਗਈ ਹੈ।
ਫ਼ਾਰਮ 51 (ਬੀਮਾ ਦਾ ਸਰਟੀਫਿਕੇਟ) ਵਿੱਚ ਸੋਧ ਦੁਆਰਾ ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਇੱਕ ਨਵਾਂ ਥਰਡ ਪਾਰਟੀ ਬੀਮਾ ਪ੍ਰਾਪਤ ਕਰਦੇ ਸਮੇਂ ਇੱਕ ਪ੍ਰਮਾਣਿਕ ਫਾਸਟੈਗ ਲਾਜ਼ਮੀ ਹੈ ਜਿਸ’ਵਿੱਚ ਫਾਸਟੈਗ ਦੇ ਵੇਰਵੇ ਲਏ ਜਾਣਗੇ। ਇਹ 1 ਅਪ੍ਰੈਲ 2021 ਤੋਂ ਲਾਗੂ ਹੋਵੇਗਾ।
ਇਹ ਦੱਸਿਆ ਜਾ ਸਕਦਾ ਹੈ ਕਿ ਇਹ ਨੋਟੀਫਿਕੇਸ਼ਨ ਇਹ ਸੁਨਿਸ਼ਚਿਤ ਕਰਨਾ ਇੱਕ ਵੱਡਾ ਕਦਮ ਹੋਵੇਗਾ ਤਾਕਿ ਸਿਰਫ ਇਲੈਕਟ੍ਰਾਨਿਕ ਮੀਨਜ਼ ਦੁਆਰਾ ਟੋਲ ਪਲਾਜ਼ਿਆਂ ਤੇ ਫੀਸਾਂ ਦੀ ਅਦਾਇਗੀ 100% ਹੋਵੇ ਅਤੇ ਵਾਹਨ ਬਿਨਾ ਸਮੱਸਿਆ ਦੇ ਟੌਲ ਪਲਾਜ਼ਿਆਂ ਤੋਂ ਲੰਘਣ। ਪਲਾਜ਼ਾ ‘ਤੇ ਉਡੀਕ ਕਰਨ ਦਾ ਕੋਈ ਸਮਾਂ ਨਹੀਂ ਲਗੇਗਾ ਅਤੇ ਬਾਲਣ ਦੀ ਬਚਤ ਹੋਵੇਗੀ।
ਨਾਗਰਿਕਾਂ ਨੂੰ ਫਾਸਟੈਗ ਮੁਹਈਆ ਕਰਾਉਣ ਲਈ ਕਈ ਜਗ੍ਹਾ ‘ਤੇ ਅਤੇ ਔਨਲਾਈਨ ਸਾਧਨਾਂ ਰਾਹੀਂ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਂ ਰਹੇ ਹਨ ਤਾਂ ਜੋ ਉਹ ਆਪਣੀ ਸੁਵਿਧਾ ਮੁਤਾਬਕ ਅਗਲੇ ਦੋ ਮਹੀਨੇ ਦੇ ਅੰਦਰ-ਅੰਦਰ ਆਪਣੇ ਵਾਹਨ’ਤੇ ਫਾਸਟੈਗ ਲਗਵਾ ਸਕਣ।
****