ਭਾਰਤ ਵਿੱਚ 4 ਮਹੀਨਿਆਂ ਵਿੱਚ 10 ਲੱਖ ਤੋਂ ਵੱਧ ਲੋਕਾਂ ਨੇ ਕਾਰੋਬਾਰ ਸ਼ੁਰੂ ਕੀਤੇ – ਸਰਕਾਰ ਨੇ ਪੈਨ ਤੋਂ ਬਿਨਾ ਉਦਯਮ ਰਜਿਸਟ੍ਰੇਸ਼ਨ 31 ਮਾਰਚ ਤੱਕ ਵਧਾਈ
ਨਿਊਜ਼ ਪੰਜਾਬ
ਨਵੀ ਦਿੱਲੀ , 8 ਨਵੰਬਰ – ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਵੱਲੋਂ 1 ਜੁਲਾਈ 2020 ਨੂੰ ਤਤਕਾਲ ਪ੍ਰਭਾਵ ਨਾਲ ਲਾਂਚ ਕੀਤੀ ਗਈ ਐਮਐਸਐਮਈ / ਉਦਯਮ ਰਜਿਸਟ੍ਰੇਸ਼ਨ ਦੀ ਨਵੀਂ ਆਨਲਾਈਨ ਪ੍ਰਣਾਲੀ ਰਾਹੀਂ ਹੁਣ ਤੱਕ 11 ਲੱਖ ਤੋਂ ਵੱਧ ਐਮਐਸਐਮਈ’ਜ ਨੇ ਸਫਲਤਾਪੂਰਵਕ ਆਪਣੇ ਆਪ ਨੂੰ ਇਸ ਵਿੱਚ ਰਜਿਸਟਰ ਕਰਵਾ ਚੁਕੇ ਹਨ।
ਐਮਐਸਐਮਈ ਮੰਤਰਾਲੇ ਨੇ 1 ਜੁਲਾਈ 2020 ਨੂੰ ਤਤਕਾਲੀ ਪ੍ਰਭਾਵ ਨਾਲ ਐਮਐਸਐਮਈ’ਜ ਦੀ ਪਰਿਭਾਸ਼ਾ ਅਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਸੋਧ ਕੀਤੀ ਸੀ। ਇਸਨੇ ਐਮਐਸਐਮਈ / ਉਦਯਮ ਰਜਿਸਟਰੇਸ਼ਨ ਲਈ ਇੱਕ ਨਵਾਂ ਪੋਰਟਲ (https://udyamregmission.gov.in) ਸ਼ੁਰੂ ਕੀਤਾ ਸੀ । ਇਹ ਪੋਰਟਲ ਸੀਬੀਡੀਟੀ ਅਤੇ ਜੀਐਸਟੀ ਨੈਟਵਰਕਸ ਦੇ ਨਾਲ-ਨਾਲ ਜੀਈਐੱਮ ਦੇ ਨਾਲ ਵੀ ਨਿਰਵਿਘਨ ਰੂਪ ਵਿੱਚ ਏਕੀਕ੍ਰਿਤ ਹੈ।
31 ਅਕਤੂਬਰ, 2020 (10 ਲੱਖ ਤੋਂ ਵੱਧ) ਤੱਕ ਰਜਿਸਟਰੇਸ਼ਨਾਂ ਦੇ ਵਿਸ਼ਲੇਸ਼ਣ ਦੇ ਅਨੁਸਾਰ, ਰੁਝਾਨ ਅਤੇ ਵਿਆਪਕ ਵੇਰਵਾ ਇਸ ਪ੍ਰਕਾਰ ਹੈ – –
* 3.72 ਲੱਖ ਉੱਦਮ ਨਿਰਮਾਣ ਸ਼੍ਰੇਣੀ ਦੇ ਅਧੀਨ ਰਜਿਸਟਰਡ ਕੀਤੇ ਗਏ ਜਦੋਂ ਕਿ ਸੇਵਾ ਸੈਕਟਰ ਦੇ ਅਧੀਨ 6.31 ਲੱਖ ਉੱਦਮ ਰਜਿਸਟਰਡ ਹੋਏ ।
*ਸੂਖਮ ਉੱਦਮਾਂ ਦੀ ਹਿੱਸੇਦਾਰੀ 93.17% ਹੈ ਜਦੋਂ ਕਿ ਛੋਟੇ ਅਤੇ ਦਰਮਿਆਨੇ ਉੱਦਮਾਂ ਦਾ ਹਿੱਸਾ ਕ੍ਰਮਵਾਰ 5.62% ਅਤੇ 1.21% ਹੈ।
* 7.98 ਲੱਖ ਉੱਦਮ ਪੁਰਸ਼ਾਂ ਦੀ ਮਲਕੀਅਤ ਹਨ ਜਦਕਿ 1.73 ਲੱਖ ਉੱਦਮ ਮਹਿਲਾਵਾਂ ਦੀ ਮਾਲਕੀ ਵਾਲੇ ਹਨ।
* 11,188 ਉੱਦਮ ਦਿਵਯਾਂਗਜਨ ਉੱਦਮੀਆਂ ਦੀ ਮਲਕੀਅਤ ਵਾਲੇ ਹਨ।
*ਰਜਿਸਟਰੇਸ਼ਨਾਂ ਦੇ ਚੋਟੀ ਦੇ ਜਿਹੜੇ 5 ਉਦਯੋਗਿਕ ਸੈਕਟਰ ਹਨ, ਉਨ੍ਹਾਂ ਵਿੱਚ – ਭੋਜਨ ਉਤਪਾਦ, ਟੈਕਸਟਾਈਲ, ਲਿਬਾਸ, ਫੈਬਰਿਕੇਟਡ ਮੈਟਲ ਉਤਪਾਦ ਅਤੇ ਮਸ਼ੀਨਰੀ ਅਤੇ ਉਪਕਰਣ ਦੇ ਸੈਕਟਰ ਸ਼ਾਮਲ ਹਨ ।
* 1,01,03,512 ਵਿਅਕਤੀਆਂ ਨੂੰ ਇਨ੍ਹਾਂ ਰਜਿਸਟਰਡ ਇਕਾਈਆਂ ਵੱਲੋਂ ਰੋਜ਼ਗਾਰ ਦਿੱਤਾ ਗਿਆ ਹੈ।
* ਉਦਯਮ ਰਜਿਸਟਰੇਸ਼ਨਾਂ ਲਈ 5 ਪ੍ਰਮੁੱਖ ਰਾਜ ਮਹਾਰਾਸ਼ਟਰ, ਤਾਮਿਲਨਾਡੂ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਹਨ।
* ਪੈਨ ਤੋਂ ਬਿਨਾ ਰਜਿਸਟ੍ਰੇਸ਼ਨ ਦੀ ਇੱਕ ਤਬਦੀਲੀ ਦੀ ਵਿਵਸਥਾ ਦੇ ਤੌਰ ਤੇ 31.03.2021 ਤੱਕ ਦੀ ਇਜ਼ਾਜਤ ਦਿੱਤੀ ਗਈ ਹੈ।
• ਇਸੇ ਤਰ੍ਹਾਂ ਜੀਐਸਟੀ ਨੰਬਰ ਤੋਂ ਬਿਨਾਂ ਰਜਿਸਟਰੇਸ਼ਨ ਵੀ ਇਕ ਤਬਦੀਲੀ ਦੀ ਵਿਵਸਥਾ ਦੇ ਤੌਰ ਤੇ 31.03.2021 ਤੱਕ ਦੀ ਆਗਿਆ ਹੈ।
ਉਹ ਉੱਦਮ ਜੋ ਅਜੇ ਰਜਿਸਟਰਡ ਨਹੀਂ ਹਨ, ਨੂੰ ਐਮਐਸਐਮਈ ਮੰਤਰਾਲੇ ਅਤੇ ਹੋਰ ਸਰਕਾਰੀ ਏਜੰਸੀਆਂ ਦੇ ਲਾਭ ਲੈਣ ਲਈ ਆਪਣੇ ਆਪ ਨੂੰ ਰਜਿਸਟਰਡ ਕਰਨਾ ਚਾਹੀਦਾ ਹੈ। ਰਜਿਸਟ੍ਰੇਸ਼ਨ ਮੁਫਤ ਹੈ ਅਤੇ ਸਿਰਫ ਸਰਕਾਰੀ ਪੋਰਟਲ ‘ਤੇ .gov.in ਦਰਸਾਉਂਦੀਆਂ ਕੀਤੀ ਜਾਣੀ ਚਾਹੀਦੀ ਹੈ।
ਉੱਦਮੀਆਂ ਨੂੰ ਫਿਰ ਤੋਂ ਜਾਅਲੀ ਅਤੇ ਗੁੰਮਰਾਹ ਕਰਨ ਵਾਲੀਆਂ ਏਜੰਸੀਆਂ ਅਤੇ ਵੈਬਸਾਈਟਾਂ / ਪੋਰਟਲਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਸਹਾਇਤਾ ਲਈ, ਉੱਦਮੀ ਕਿਸੇ ਵੀ ਨੇੜਲੇ ਜ਼ਿਲਾ ਉਦਯੋਗਿਕ ਕੇਂਦਰਾਂ (ਡੀਆਈਸੀ’ਜ) ਜਾਂ ਮੰਤਰਾਲੇ ਦੇ ਚੈਂਪੀਅਨਜ਼ ‘ਕੰਟਰੋਲ ਰੂਮਾਂ’ ਤੇ ਸੰਪਰਕ ਕਰ ਸਕਦੇ ਹਨ ਜਾਂ ਸਾਡੇ ਪੋਰਟਲ https://champions.gov.in ‘ਤੇ ਲਿਖ ਸਕਦੇ ਹਨ.