ਕੋਰੋਨਾ ਮਹਾਮਾਰੀ ਯੁੱਗ – ਕਿਰਤੀ ਘੁਮਿਆਰਾਂ ਦੇ ਦੀਵੇ ਵੀ ਆਨ-ਲਾਈਨ ਵਿਕਰੀ ਨੇ ਵਿਸ਼ਵ ਪ੍ਰਸਿੱਧ ਕੀਤੇ
ਨਿਊਜ਼ ਪੰਜਾਬ
ਜੈਸਲਮੇਰ ,8 ਨਵੰਬਰ – ਕੋਰੋਨਾ ਮਹਾਂਮਾਰੀ ਦੌਰਾਨ ਆਨ-ਲਾਈਨ ਆਰੰਭ ਹੋਈ ਵਿਕਰੀ ਨੇ ਰਾਜਸਥਾਨ ਦੇ ਦੀਵੇ ਪੂਰੇ ਦੇਸ਼ ਵਿੱਚ ਪ੍ਰਸਿੱਧ ਕਰ ਦਿਤੇ ਹਨ | ਖਾਦੀ ਇੰਡੀਆ ਦੀ ਆਨਲਾਈਨ ਵਿਕਰੀ ਇਸ ਦਿਵਾਲੀ ਤੇ ਘੁਮਿਆਰਾਂ ਦੇ ਭਾਗ ਖੋਲ੍ਹ ਕੇ ਚੰਗੀ ਕਿਸਮਤ ਲੈ ਕੇ ਆਈ ਹੈ । ਰਾਜਸਥਾਨ ਦੇ ਜੈਸਲਮੇਰ ਤੇ ਹਨੂਮਾਨਗੜ੍ਹ ਦੇ ਦੂਰ ਦੁਰਾਡੇ ਵਿੱਚ ਬੈਠੇ ਘੁਮਿਆਰਾਂ ਦੇ ਬਣਾਏ ਮਿੱਟੀ ਦੇ ਦੀਵੇ ‘ ਖਾਦੀ ਇੰਡੀਆ ਦੇ ਈ ਪੋਰਟਲ ‘ ਰਾਹੀਂ ਦੇਸ਼ ਦੇ ਕੋਣੇ ਕੋਣੇ ਤੱਕ ਪਹੁੰਚ ਰਹੇ ਹਨ ।
ਇਸ ਸਾਲ ਖਾਦੀ ਤੇ ਦਿਹਾਤੀ ਉਦਯੋਗ ਕਮਿਸ਼ਨ (ਕੇ ਵੀ ਆਈ ਸੀ) ਨੇ ਪਹਿਲੀ ਵਾਰ ਦੀਵਿਆਂ ਨੂੰ ਆਨਲਾਈਨ ਅਤੇ ਆਪਣੇ ਸਟੋਰਾਂ ਰਾਹੀਂ ਵੇਚਣ ਦਾ ਫੈਸਲਾ ਕੀਤਾ ਹੈ । ਕੇ ਵੀ ਆਈ ਸੀ ਨੇ 8 ਅਕਤੂਬਰ ਨੂੰ ਦੀਵਿਆਂ ਦੀ ਆਨਲਾਈਨ ਵਿਕਰੀ ਸ਼ੁਰੂ ਕੀਤੀ ਅਤੇ ਇੱਕ ਮਹੀਨੇ ਤੋਂ ਘੱਟ ਸਮੇਂ ਵਿੱਚ ਲਗਭਗ 10,000 ਦੀਵੇ ਆਨਲਾਈਨ ਵੇਚੇ ਜਾ ਚੁੱਕੇ ਹਨ । ਆਨਲਾਈਨ ਵਿਕਰੀ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਹੀ ਖਾਦੀ ਦੇ ਮਿੱਟੀ ਦੇ ਦੀਵਿਆਂ ਲਈ ਵੱਡੀ ਮੰਗ ਹੈ ਅਤੇ 10 ਦਿਨਾਂ ਤੋਂ ਘੱਟ ਵਿੱਚ ਹੀ ਜਿ਼ਆਦਾਤਰ ਡਿਜ਼ਾਈਨਰ ਦੀਵਿਆਂ ਦੀ ਵਿਕਰੀ ਮੁਕੰਮਲ ਹੋ ਗਈ ਹੈ ।
ਇਸ ਦੇ ਪਿੱਛੇ ਜਾਂਦਿਆਂ ਕੇ ਵੀ ਆਈ ਸੀ ਨੇ ਡਿਜ਼ਾਈਨਰ ਦੀਵਿਆਂ ਦੇ ਨਵੇਂ ਸੈੱਟ ਲਾਂਚ ਕੀਤੇ ਹਨ ਤੇ ਉਹਨਾਂ ਦੀ ਵੀ ਵੱਡੀ ਮੰਗ ਹੈ । ਦਿਵਾਲੀ ਦੇ ਨੇੜੇ ਆਉਣ ਨਾਲ ਦੀਵਿਆਂ ਦੀ ਵਿਕਰੀ ਹੋਰ ਵੱਧ ਰਹੀ ਹੈ ।
ਕੇ ਵੀ ਆਈ ਸੀ ਨੇ 8 ਕਿਸਮਾਂ ਦੇ ਡਿਜ਼ਾਈਨਰ ਦੀਵਿਆਂ ਨੂੰ ਲਾਂਚ ਕੀਤਾ ਹੈ , ਜਿਹਨਾਂ ਦੀ ਕੀਮਤ ਬਹੁਤ ਹੀ ਵਾਜਿਬ ਰੱਖੀ ਗਈ ਹੈ ਅਤੇ ਇਹ ਕੀਮਤ 12 ਦੀਵਿਆਂ ਦੇ ਇੱਕ ਸੈੱਟ ਲਈ 84 ਰੁਪਏ ਤੋਂ ਲੈ ਕੇ 108 ਰੁਪਏ ਤੱਕ ਹੈ । ਕੇ ਵੀ ਆਈ ਸੀ ਇਹਨਾਂ ਦੀਵਿਆਂ ਤੇ 10% ਛੋਟ ਵੀ ਦੇ ਰਿਹਾ ਹੈ । ਕੇ ਵੀ ਆਈ ਸੀ ਦੇ ਘੁਮਿਆਰਾਂ ਨੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਉਹ ਹਰੇਕ ਦੀਵੇ ਦੀ ਵਿਕਰੀ ਤੋਂ 2 ਤੋਂ 3 ਰੁਪਏ ਕਮਾ ਰਹੇ ਹਨ । ਖਾਦੀ ਦੇ ਡਿਜ਼ਾਈਨਰ ਦੀਵੇ www.khadiindia.gov.in. ਤੇ ਉਪਲਬੱਧ ਹਨ