ਜਲਾਲਾਬਾਦ ਨੇੜੇ ਰਿਲਾਇੰਸ ਪੰਪ ਅਤੇ ਫ਼ਿਰੋਜਪੁਰ ਫ਼ਾਜ਼ਿਲਕਾ ਸੜਕ ‘ਤੇ ਲੱਗਿਆ ਧਰਨਾ

ਜਲਾਲਾਬਾਦ, 5 ਨਵੰਬਰ (ਨਿਊਜ਼ ਪੰਜਾਬ) – ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਭਰ ਵਿਚ ਦਿੱਤੇ ਗਏ ਚਾਰ ਘੰਟੇ ਦੇ ਸੜਕ ਜਾਮ ਦੇ ਸੱਦੇ ‘ਤੇ ਜਲਾਲਾਬਾਦ ਵਿਚ ਫ਼ਿਰੋਜਪੁਰ ਫ਼ਾਜ਼ਿਲਕਾ ਸੜਕ ਅਤੇ ਜਲਾਲਾਬਾਦ ਦੇ ਰਿਲਾਇੰਸ ਪੰਪ ਦੇ ਸਾਹਮਣੇ ਅਤੇ ਮਾਹਮੂਜੋਇਆ ਟੂਲ ਟੈਕਸ ਤੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਪਹੁੰਚ ਕੇ ਧਰਨਾ ਲਗਾਇਆ ਹੋਇਆ ਹੈ ਅਤੇ ਮੋਦੀ ਸਰਕਾਰ ਵਿਰੁੱਧ ਆਪਣਾ ਜ਼ੋਰਦਾਰ ਰੋਸ ਪ੍ਰਗਟ ਕਰ ਰਹੇ ਹਨ।