ਕਿਸਾਨਾਂ ਨੇ ਲਹਿਰਾਗਾਗਾ-ਜਾਖਲ- ਪਾਤੜਾਂ ਚੌਕ ‘ਤੇ ਦਿੱਤਾ ਧਰਨਾ

ਲਹਿਰਾਗਾਗਾ, 5 ਨਵੰਬਰ (ਨਿਊਜ਼ ਪੰਜਾਬ)- ਖੇਤੀ ਵਿਰੋਧੀ ਕਾਨੂੰਨ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ 30 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਲਹਿਰਾਗਾਗਾ- ਜਾਖਲ- ਪਾਤੜਾਂ ਚੌਂਕ ‘ਤੇ ਕਿਸਾਨਾਂ ਨੇ ਧਰਨਾ ਦਿੱਤਾ ਤੇ ਆਵਾਜਾਈ ਜਾਮ ਕੀਤੀ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਤਾਲਮੇਲਵੇ ਪ੍ਰੋਗਰਾਮ ਅਧੀਨ ਲਹਿਲ ਖੁਰਦ ਵਿਖੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਅੱਜ 36 ਵੇਂ ਦਿਨ ਵੀ ਜਾਰੀ ਰਿਹਾ।