ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ 18 (ਦਿਹਾਤੀ) ਅਤੇ 5 (ਸ਼ਹਿਰੀ) ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਅਜਨਾਲਾ/ਗੜ੍ਹਸ਼ੰਕਰ, 4 ਨਵੰਬਰ (ਨਿਊਜ਼ ਪੰਜਾਬ)- ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ ਪਾਰਟੀ ਦੇ 18 ਸੀਨੀਅਰ ਆਗੂਆਂ ਨੂੰ (ਦਿਹਾਤੀ) ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ ਅਤੇ 5 ਸੀਨੀਅਰ ਆਗੂਆਂ ਨੂੰ (ਸ਼ਹਿਰੀ) ਪ੍ਰਧਾਨ ਬਣਾਇਆ ਗਿਆ ਹੈ। ਜਿਨ੍ਹਾਂ ਸੀਨੀਅਰ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ‘ਚ ਸ. ਸੁਰਜੀਤ ਸਿੰਘ ਰੱਖੜਾ ਪਟਿਆਲਾ (ਦਿਹਾਤੀ), ਸ. ਗੁਰਬਚਨ ਸਿੰਘ ਬੱਬੇਹਾਲੀ ਗੁਰਦਾਸਪੁਰ (ਦਿਹਾਤੀ), ਪ੍ਰੋ. ਵਿਰਸਾ ਸਿੰਘ ਵਲਟੋਹਾ ਤਰਨ ਤਾਰਨ, ਸ. ਵੀਰ ਸਿੰਘ ਲੋਪੋਕੇ ਅੰਮ੍ਰਿਤਸਰ (ਦਿਹਾਤੀ), ਸ. ਗੁਰਪ੍ਰਤਾਪ ਸਿੰਘ ਟਿੱਕਾ ਅੰਮ੍ਰਿਤਸਰ (ਸ਼ਹਿਰੀ), ਸ. ਮਨਤਾਰ ਸਿੰਘ ਬਰਾੜ ਫ਼ਰੀਦਕੋਟ, ਸ. ਗੁਰਪ੍ਰਤਾਪ ਸਿੰਘ ਵਡਾਲਾ ਜਲੰਧਰ (ਦਿਹਾਤੀ), ਸ. ਕੁਲਵੰਤ ਸਿੰਘ ਮੰਨਣ ਜਲੰਧਰ (ਸ਼ਹਿਰੀ), ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ ਸ੍ਰੀ ਮੁਕਤਸਰ ਸਾਹਿਬ, ਸ. ਇਕਬਾਲ ਸਿੰਘ ਝੁੰਦਾ ਸੰਗਰੂਰ (ਦਿਹਾਤੀ), ਸ. ਸੁਰਿੰਦਰ ਸਿੰਘ ਠੇਕੇਦਾਰ ਹੁਸ਼ਿਆਰਪੁਰ (ਦਿਹਾਤੀ), ਸ. ਵਰਦੇਵ ਸਿੰਘ ਮਾਨ ਫ਼ਿਰੋਜ਼ਪੁਰ (ਦਿਹਾਤੀ), ਸ. ਤੀਰਥ ਸਿੰਘ ਮਾਹਲਾ ਮੋਗਾ (ਦਿਹਾਤੀ), ਸ. ਜਗਦੀਪ ਸਿੰਘ ਚੀਮਾ ਫ਼ਤਹਿਗੜ੍ਹ ਸਾਹਿਬ, ਸ. ਬਲਕਾਰ ਸਿੰਘ ਬਰਾੜ ਬਠਿੰਡਾ (ਦਿਹਾਤੀ), ਬਾਬਾ ਟੇਕ ਸਿੰਘ ਧਨੌਲਾ ਬਰਨਾਲਾ (ਦਿਹਾਤੀ), ਸ. ਗੁਰਚਰਨ ਸਿੰਘ ਗਰੇਵਾਲ ਪੁਲਿਸ ਜ਼ਿਲ੍ਹਾ ਜਗਰਾਉਂ, ਸ. ਬੁੱਧ ਸਿੰਘ ਬਲਾਕੀਪੁਰ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ), ਸ. ਚਰਨਜੀਤ ਸਿੰਘ ਕਾਲੇਵਾਲ ਮੋਹਾਲੀ (ਦਿਹਾਤੀ), ਸ. ਕੰਵਲਜੀਤ ਸਿੰਘ ਰੂਬੀ ਮੋਹਾਲੀ (ਸ਼ਹਿਰੀ), ਸ. ਗੁਰਮੇਲ ਸਿੰਘ ਮਾਨਸਾ (ਦਿਹਾਤੀ), ਪ੍ਰੇਮ ਕੁਮਾਰ ਨੂੰ ਮਾਨਸਾ (ਸ਼ਹਿਰੀ) ਅਤੇ ਅਸ਼ੋਕ ਕੁਮਾਰ ਅਨੇਜਾ ਨੂੰ ਫ਼ਾਜ਼ਿਲਕਾ (ਸ਼ਹਿਰੀ) ਦਾ ਪ੍ਰਧਾਨ ਬਣਾਇਆ ਗਿਆ ਹੈ। ਸ. ਬਾਦਲ ਨੇ ਦੱਸਿਆ ਕਿ ਸ. ਹਰਦੀਪ ਸਿੰਘ ਬੁਟੇਰਲਾ ਨੂੰ ਚੰਡੀਗੜ੍ਹ (ਯੂ. ਟੀ.) ਦਾ ਦੁਬਾਰਾ ਤੋਂ ਪ੍ਰਧਾਨ ਬਣਾਇਆ ਗਿਆ ਹੈ।