ਮੁੱਖ ਖ਼ਬਰਾਂਪੰਜਾਬ

ਲੁਧਿਆਣਾ ਵਿਚ 200 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਕਾਬੂ

ਲੁਧਿਆਣਾ, 4 ਨਵੰਬਰ (ਨਿਊਜ਼ ਪੰਜਾਬ) – ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਐਸ.ਟੀ.ਐਫ. ਦੀ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 200 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਅਤੇ ਆਈਸ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ 28 ਕਿੱਲੋ ਹੈਰੋਇਨ ਤੇ 6 ਕਿੱਲੋ ਆਈਸ ਸ਼ਾਮਲ ਹੈ। ਇਸ ਦਾ ਵਿਸਥਾਰਿਤ ਖੁਲਾਸਾ ਆਈ.ਜੀ. ਆਰ.ਕੇ ਜੈਸਵਾਲ ਵਲੋਂ ਕੁਝ ਦੇਰ ਬਾਅਦ ਕੀਤਾ ਜਾ ਰਿਹਾ ਹੈ।