ਨਿੱਜੀ ਥਰਮਲਾਂ ਨੂੰ ਜਾਂਦੇ ਰੇਲ ਟਰੈਕ ਹੀ ਰੋਕੇ ਗਏ ਬਾਕੀਆਂ ‘ਤੇ ਕੋਈ ਦਿੱਕਤ ਨਹੀਂ – ਕਿਸਾਨ ਜਥੇਬੰਦੀ

ਚੰਡੀਗੜ੍ਹ, 4 ਨਵੰਬਰ (ਨਿਊਜ਼ ਪੰਜਾਬ ) – ਕਿਸਾਨ ਜੱਥੇਬੰਦੀ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਰੇਲ ਟਰੈਕ ਖਾਲੀ ਕਰ ਦਿੱਤੇ ਗਏ ਹਨ, ਜੋ ਰੇਲ ਟਰੈਕ ਰੋਕੇ ਗਏ ਹਨ ਉਨ੍ਹਾਂ ‘ਤੇ ਆਵਾਜਾਈ ਦੀ ਕੋਈ ਦਿੱਕਤ ਨਹੀਂ ਆ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਿੱਜੀ ਥਰਮਲ ਪਲਾਂਟਾ ਨੂੰ ਆਪਣੇ ਕੰਟਰੋਲ ਵਿਚ ਲੈ ਕੇ ਚੱਲਣਾ ਸ਼ੁਰੂ ਕਰ ਦੇਵੇ ਤਾਂ ਉਹ ਉਨ੍ਹਾਂ ਰੇਲ ਟਰੈਕਾਂ ਤੋਂ ਵੀ ਹੱਟ ਜਾਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਿਰਫ ਨਿੱਜੀ ਥਰਮਲ ਦੇ ਅੰਦਰ ਜਾਂਦੇ ਹੀ ਰੇਲ ਟਰੈਕ ਰੋਕੇ ਹਨ।