ਵਿਧਾਇਕ ਅਮਿਤ ਸਿਹਾਗ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਖੂਨ ਨਾਲ ਹਸਤਾਖਰ ਕਰਕੇ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ

ਡੱਬਵਾਲੀ, 4 ਨਵੰਬਰ (ਨਿਊਜ਼ ਪੰਜਾਬ)- ਦੇਸ਼ ਦੇ  ‘ਸੰਵੈਧਾਨਿਕ ਮਾਈ-ਬਾਪ’ ਰਾਸ਼ਟਰਪਤੀ ਵਲੋਂ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਦੇ ਮੁੱਖ ਮੰਤਰੀ ਦੀ ਅਪੀਲਾਂ-ਦਲੀਲਾਂ ਭਰੀ ਮੁਲਾਕਾਤ ਨੂੰ ਇਨਕਾਰੀ ਮਗਰੋਂ ਹਰਿਆਣਾ ਦਾ ਨੌਜਵਾਨ ਕਾਂਗਰਸੀ ਵਿਧਾਇਕ ਅਮਿਤ ਸਿਹਾਗ ਮੈਦਾਨ ਵਿਚ ਉੱਤਰਿਆ ਹੈ। ਜਿਸਨੇ ਖੇਤੀ ਬਿੱਲਾਂ ਖਿਲਾਫ ਖੂਨ ਨਾਲ ਹਸਤਾਖਰ ਵਾਲਾ ਇੱਕ ਮੰਗ ਪੱਤਰ ਰਾਸ਼ਟਰਪਤੀ ਨੂੰ ਭੇਜਿਆ ਹੈ। ਡੱਬਵਾਲੀ ਹਲਕੇ ਤੋਂ ਵਿਧਾਇਕ ਨੇ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਦੇ ਹਸਤਾਖਰ ਮੁਹਿੰਮ ਦੇ ਤਹਿਤ ਹਲਕੇ ਦੇ ਪਿੰਡਾਂ ਵਿਚੋਂ ਪਾਰਟੀ ਕਾਰਕੁੰਨਾਂ ਦੇ ਸਹਿਯੋਗ ਨਾਲ ਕਿਸਾਨ, ਮਜਦੂਰ ਸਮੇਤ 15594 ਆਮ ਲੋਕਾਂ ਦੇ ਹਸਤਾਖਰ ਕਰਵਾ ਹਰਿਆਣਾ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ  ਕੁਮਾਰੀ ਸ਼ੈਲਜਾ ਨੂੰ ਸੌਂਪੇ।