ਮਾਤਾ ਧਰਤ ਤੇ ਉਸ ਦੀ ਛਾਂ ਵਿੱਚ ਰਹਿੰਦੇ ਜੀਵ-ਜੰਤੂਆਂ ਨੂੰ ਕਦੇ ਅੱਗ ਲਗਾ ਕੇ ਨਹੀਂ ਪਚੁੰਚਾਈ ਹਾਨੀ-ਪ੍ਰੇਰਨਾ ਦਾ ਸਰੋਤ ਕਿਸਾਨ ਗੁਰਦੀਪ ਸਿੰਘ
ਅਗਾਂਹਵਧੂ ਕਿਸਾਨ ਨੇ ਆਲੇ-ਦੁਆਲੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਵੱਖ-ਵੱਖ ਢੰਗ ਨਾਲ ਪਰਾਲੀ ਦਾ ਪ੍ਰਬੰਧ ਕਰਦੇ ਹੋਏ ਕਣਕ ਦੀ ਬਿਜਾਈ ਕਰਕੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਤਕਨੀਕ ਨੂੰ ਅਪਣਾਉਣ ਵੱਲ ਪ੍ਰੇਰਿਤ ਕੀਤਾ, ਜਿਸ ਸਦਕਾ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਸਨ ਜਾਂ ਗੁੱਜ਼ਰਾ ਨੂੰ ਦਿੰਦੇ ਸਨ, ਉਹਨਾਂ ਨੇ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਉਣ ਦਾ ਫ਼ੈਸਲਾ ਕੀਤਾ। ਇਸ ਕਿਸਾਨ ਤੋਂ ਪ੍ਰੇਰਿਤ ਕਿਸਾਨਾਂ ਨੇ ਇਸ ਸਾਲ ‘ ਇੰਨ – ਸੀਟੂ ਕਰਾਪ ਰੇਜ਼ੀਡੀਊ ਮੈਨੇਜ਼ਮੇਂਟ ‘ ਸਕੀਮ ਤਹਿਤ ਹੋਰ ਪਰਾਲੀ ਪ੍ਰਬੰਧਨ ਗਰੁੱਪ ਬਣਾਉਣ ਵਿੱਚ ਵੱਧ ਚੱੜ ਕੇ ਹਿੱਸਾ ਵੀ ਲਿਆ ।
ਕਿਸਾਨ ਗੁਰਦੀਪ ਸਿੰਘ ਨੇ ਅੱਗੇ ਦੱਸਿਆ ਕਿ ਉਹ 15 ਏਕੜ ਦੀ ਖੇਤੀ ਕਰਦਾ ਹੈ, ਕਣਕ ਦੀ ਕਟਾਈ ਤੋਂ ਬਾਅਦ ਮੂੰਗੀ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ ਜਿਸ ਦੀ ਤੁੜਾਈ ਤੋਂ ਬਾਅਦ ਉਹ ਇਸਨੂੰ ਖੇਤਾਂ ਵਿੱਚ ਮਿਲਾ ਕੇ ਇਸਦੀ ਵਰਤੋਂ ਹਰੀ ਖਾਦ ਵਜੋਂ ਵੀ ਕਰਦਾ ਹੈ। ਉਸਨੇ ਦੱਸਿਆ ਕਿ ਕਣਕ-ਝੋਨੇ ਤੋਂ ਇਲਾਵਾ ਉਹ ਗੰਨੇ ਦੀ ਖੇਤੀ ਕਰਕੇ ਵੀ ਵਧੇਰੇ ਮੁਨਾਫ਼ਾ ਕਮਾਉਂਦਾ ਹੈ ਜਿਵੇਂ ਕਿ ਗੰਨੇ ਤੋਂ ਉਹ ਦੇਸੀ ਢੰਗ ਨਾਲ ਖੰਡ, ਗੁੜ, ਸ਼ੱਕਰ ਆਦਿ ਤਿਆਰ ਕਰਦਾ ਹੈ ਜਿਸ ਦੀ ਆਮ ਜਨਤਾ ਵਿੱਚ ਭਾਰੀ ਡਿਮਾਂਡ ਰਹਿੰਦੀ ਹੈ ਅਤੇ ਇਹਨਾਂ ਦੀ ਵਿੱਕਰੀ ਹੱਥੋ-ਹੱਥ ਹੋ ਜਾਂਦੀ ਹੈ। ਗੁਰਦੀਪ ਸਿੰਘ ਨੇ ਇਹਨਾਂ ਦੀ ਵੱਧਦੀ ਡਿਮਾਂਡ ਨੂੰ ਦੇਖਦਿਆਂ ਇਸ ਸਾਲ ਗੰਨੇ ਹੇਠ ਰਕਬਾ ਵੀ ਵਧਾਇਆ ਹੈ।
ਇਸ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਛੀਵਾੜਾ ਵੱਲੋਂ ਕਰਵਾਈਆ ਜਾਂਦੀਆ ਗਤੀਵਿਧੀਆਂ ਵਿੱਚ ਹਮੇਸ਼ਾ ਵੱਧ-ਚੜ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ। ਘੱਟ ਉਮਰੇ ਖੇਤੀ ਤਜ਼ਰਬਿਆ ਵਿੱਚ ਵੱਧ ਤਜ਼ਰਬਾ ਹੋਣ ਕਰਕੇ ਆਲੇ-ਦੁਆਲੇ ਪਿੰਡਾਂ ਦੇ ਬਹੁਤ ਕਿਸਾਨ ਇਸ ਵਿਗਿਆਨੀ ਸੋਚ ਰੱਖਣ ਵਾਲੇ ਕਿਸਾਨ ਦੀ ਸਲਾਹ ਨਾਲ ਹੀ ਚਲਦੇ ਹਨ ।