ਤੁਰਕੀ ਅਤੇ ਗ੍ਰੀਸ ‘ਚ ਭੂਚਾਲ ਕਾਰਨ 26 ਮੌਤਾਂ, ਸੈਂਕੜੇ ਲੋਕ ਜ਼ਖ਼ਮੀ
ਨਵੀਂ ਦਿੱਲੀ, 31 ਅਕਤੂਬਰ (ਨਿਊਜ਼ ਪੰਜਾਬ)- ਤੁਰਕੀ ਅਤੇ ਗ੍ਰੀਸ ‘ਚ ਸ਼ਕਤੀਸ਼ਾਲੀ ਭੂਚਾਲ ਕਾਰਨ ਹੁਣ ਤੱਕ ਘੱਟੋ-ਘੱਟ 26 ਲੋਕਾਂ ਦੀ ਮੌਤ ਗਈ, ਜਦਕਿ ਸੈਂਕੜੇ ਹੋਰ ਜ਼ਖ਼ਮੀ ਹੋਏ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਗ੍ਰੀਸ ਦੇ ਸ਼ਹਿਰ ਕਾਰਲੋਵਸੀ ਤੋਂ 14 ਕਿਲੋਮੀਟਰ ਦੂਰ 7.0 ਦੀ ਤੀਬਰਤਾ ਵਾਲਾ ਭੂਚਾਲ ਆਇਆ। ਤੁਰਕੀ ਅਤੇ ਗ੍ਰੀਸ ਦੋਹਾਂ ਦੇਸ਼ਾਂ ਦੇ ਕਈ ਹਿੱਸਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਤੁਰਕੀ ਦੇ ਇਜ਼ਮਿਰ ਸ਼ਹਿਰ ‘ਚ ਵਧੇਰੇ ਨੁਕਸਾਨ ਹੋਇਆ ਹੈ, ਜਿੱਥੇ ਕਿ ਵੱਡੀ ਗਿਣਤੀ ‘ਚ ਉੱਚੀਆਂ ਇਮਾਰਤਾਂ ਹਨ। ਤੁਰਕੀ ਦੇ ਆਫ਼ਤ ਪ੍ਰਬੰਧਨ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇੱਥੇ ਭੂਚਾਲ ਕਾਰਨ 20 ਮੌਤਾਂ ਅਤੇ 800 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।