3 ਸੂਬਿਆਂ ‘ਚ ਬਾਰਿਸ਼ ਦੇ ਆਸਾਰ
ਨਵੀਂ ਦਿੱਲੀ, 29 ਅਕਤੂਬਰ (ਨਿਊਜ਼ ਪੰਜਾਬ)- ਦੱਖਣੀ ਪੱਛਮੀ ਮਾਨਸੂਨ ਆਖਿਰਕਾਰ ਬੁੱਧਵਾਰ ਨੂੰ ਦੇਸ਼ ਤੋਂ ਵਿਦਾ ਹੋ ਗਿਆ ਹੈ। ਇਹ ਆਪਣੀ ਆਮ ਤਰੀਕ ਤੋਂ 13 ਦਿਨ ਬਾਅਦ ਵਾਪਸ ਗਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉੱਤਰ-ਪੂਰਬੀ ਮਾਨਸੂਨ ਦੀ ਸ਼ੁਰੂਆਤ ਹੋ ਗਈ ਹੈ। ਜਿਸ ਦੇ ਚੱਲਦਿਆਂ ਤਾਮਿਲਨਾਡੂ, ਪੁਡੂਚੇਰੀ, ਆਂਧਰਾ ਪ੍ਰਦੇਸ਼ ਦੇ ਹਿੱਸਿਆਂ, ਕਰਨਾਟਕ ਤੇ ਕੇਰਲ ਵਿਚ ਅਕਤੂਬਰ ਤੋਂ ਦਸੰਬਰ ਦੌਰਾਨ ਬਾਰਿਸ਼ ਹੁੰਦੀ ਹੈ।