ਸ਼੍ਰੋਮਣੀ ਅਕਾਲੀ ਦਲ ( ਬਾਦਲ ) ਬੀ ਸੀ ਵਿੰਗ ਦੀ ਜੱਥੇਦਾਰ ਗਾਬੜੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ – ਪੰਜਾਬ ਭਰ ਤੋਂ ਪੁੱਜੇ ਆਗੂ – ਕਿਸਾਨ ਮਸਲਿਆਂ ਦੀ ਹਮਾਇਤ – ਚੋਣਾਂ ਦੀ ਤਿਆਰੀ ਕੀਤੀ ਸ਼ੁਰੂ

ਨਿਊਜ਼ ਪੰਜਾਬ
ਲੁਧਿਆਣਾ , 29 ਅਕਤੂਬਰ – ਸ਼੍ਰੋਮਣੀ ਅਕਾਲੀ ਦਲ ( ਬਾਦਲ ) ਦੇ ਬੀ ਸੀ ਵਿੰਗ ਦੇ ਸੀਨੀਅਰ ਆਹੁਦੇਦਾਰਾਂ ਦੀ ਇੱਕ ਮੀਟਿੰਗ ਵਿੰਗ ਦੇ ਪ੍ਰਧਾਨ ਜੱਥੇਦਾਰ ਹੀਰਾ ਸਿੰਘ ਗਾਬੜੀਆ ਦੀ ਪ੍ਰਧਾਨਗੀ ਵਿੱਚ ਲੁਧਿਆਣਾ ਵਿਖੇ ਹੋਈ । ਜਿਸ ਵਿੱਚ ਪੰਜਾਬ ਭਰ ਤੋਂ ਸ਼੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਸੀਨੀਅਰ ਆਗੂਆਂ ਨੇ ਭਾਗ ਲਿਆ । ਮੀਟਿੰਗ ਦਾ ਮੁੱਖ ਉਦੇਸ਼ ਪਾਰਟੀ ਦੀ ਤਾਕਤ ਵਿੱਚ ਹੋਰ ਵਾਧਾ ਕਰਨਾ ਅਤੇ ਬੀ ਸੀ ਵਿੰਗ ਨਾਲ ਸਬੰਧਤ ਆਗੂਆਂ ਨੂੰ ਲਾਮਬੰਦ ਕਰਕੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰ ਕਰਨਾ ਸੀ । ਇਸ ਮੌਕੇ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਜਿੱਥੇ ਪਾਰਟੀ ਵਿੱਚ ਯੂਥ ਵਿੰਗ ਨੂੰ ਹਰਿਆਵਲ ਦਸਤੇ ਵਜੋਂ ਜਾਣਿਆ ਜਾਂਦਾ ਹੈ ਉੱਥੇ ਬੀ ਸੀ ਵਿੰਗ ਦੀ ਵੱਧਦੀ ਤਾਕਤ ਹੁਣ ਪਾਰਟੀ ਵਿੱਚ ਵੱਖਰਾ ਸਥਾਨ ਬਣਾ ਚੁੱਕੀ ਹੈ । ਉਹਨਾਂ ਕਿਹਾ ਕਿ ਜੇਕਰ ਵੋਟ ਬੈਂਕ ਦੇ ਹਿਸਾਬ ( ਆਂਕੜਿਆ ) ਮੁਤਾਬਿਕ ਦੇਖਿਆ ਜਾਵੇ ਤਾਂ ਬੀ.ਸੀ ਵਿੰਗ ਦੀ ਵੋਟ 32 ਫੀਸਦੀ ਹੈ ,ਜਿਸ ਦੇ ਆਧਾਰ ਤੇ 2022 ਵਿੱਚ ਇੱਕ ਵਾਰ ਫੇਰ ਤੋਂ ਪੰਜਾਬ ਅੰਦਰ ਬਨਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਬੀ ਸੀ ਵਿੰਗ ਅਹਿਮ ਰੋਲ ਅਦਾ ਕਰੇਗਾ । ਇਸ ਮੌਕੇ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਕਿਸਾਨ ਅਤੇ ਮਜ਼ਦੂਰ ਮਾਰੂ ਕਾਨੂੰਨਾਂ ਦੀ ਸਖਤ ਨਿਖੇਧੀ ਕੀਤੀ ਗਈ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਨੂੰ ਮਨਾਉਣ ਸਬੰਧੀ ਉਲੀਕੇ ਗਏ ਪ੍ਰੋਗਰਾਮਾਂ ਵਿੱਚ ਭਾਗ ਲੈਣ ਸਬੰਧੀ ਡਿਉਟੀਆਂ ਲਗਾਈਆ ਗਈਆ । ਇਸ ਮੌਕੇ ਹਰੀ ਸਿੰਘ ਪ੍ਰੀਤ ਟੈਕਟਰ ਨਾਭਾ , ਨਿਰਮਲ ਸਿੰਘ ਐਸ.ਐਸ , ਗੁਰਮੀਤ ਸਿੰਘ ਕੁਲਾਰ , ਜੀਤ ਸਿੰਘ ਖੰਨਾ , ਪਰਮਿੰਦਰ ਸਿੰਘ ਸਮਰਾਲਾ , ਦਰਸ਼ਨ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ ਸਾਹਿਬ , ਗੁਰਦੀਪ ਸਿੰਘ ਸ਼ੇਖੁਪੁਰਾ ਪਟਿਆਲਾ , ਗੁਰਦੀਪ ਸਿੰਘ ਲੰਬੀ ਬਠਿੰਡਾ , ਗੁਰਵਿੰਦਰ ਸਿੰਘ ਪਟਿਆਲਾ , ਨਰਿੰਦਰ ਸਿੰਘ ਸ਼ੇਖਵਾ ਗੁਰਦਾਸਪੁਰ , ਨਰਿੰਦਰ ਸਿੰਘ ਮੋਗਾ , ਚਰਨਜੀਤ ਸਿੰਘ ਝੰਡੇਆਣਾ ਮੋਗਾ , ਗੁਰਮੇਲ ਸਿੰਘ ਮਾਨਸਾ , ਰਾਜਵੰਤ ਸਿੰਘ ਸੁੱਖਾ ਜਲੰਧਰ , ਲਖਵਿੰਦਰ ਸਿੰਘ ਲੱਖੀ ਟਾਂਡਾ , ਸੁਰਜੀਤ ਸਿੰਘ ਕੈਲੇ ਹੁਸ਼ਿਆਰਪੁਰ , ਅਮਰਜੀਤ ਸਿੰਘ ਬਿੱਟੂ ਜਲੰਧਰ , ਸਤਨਾਮ ਸਿੰਘ ਬੰਟੀ ਹੁਸ਼ਿਆਰਪੁਰ , ਜੈ ਸਿੰਘ ਸਰਹੰਦ , ਹਰਦਿਆਲ ਸਿੰਘ ਭੱਟੀ ਪਟਿਆਲਾ , ਮਲਕੀਤ ਸਿੰਘ ਮਠਾੜੂ ਫਤਿਹਗੜ੍ਹ ਸਾਹਿਬ , ਅਮਰਜੀਤ ਸਿੰਘ ਥਿੰਦ ਜਲੰਧਰ , ਲਾਭ ਸਿੰਘ ਬਠਿੰਡਾ , ਗੁਰਚਰਨ ਸਿੰਘ ਗੁਰੂ ਲੁਧਿਆਣਾ , ਨੰਬਰਦਾਰ ਮਨਜੀਤ ਸਿੰਘ ਸ਼ਿਮਲਾਪੁਰੀ ਲੁਧਿਆਣਾ , ਲਾਭ ਸਿੰਘ ਬਠਿੰਡਾ , ਗੁਰਮੀਤ ਸਿੰਘ ਲੁਧਿਆਣਾ , ਜੱਸਾ ਜਲੰਧਰ , ਹਰਮੀਤ ਸਿੰਘ ਪਟਿਆਲਾ , ਹਰਪਾਲ ਸਿੰਘ ਸਰਾਉ ਰਾਜਪੁਰਾ , ਜਸਵਿੰਦਰ ਸਿੰਘ ਜੱਸੀ ਮੋਹਾਲੀ ਸਮੇਤ ਵੱਡੀ ਗਿਣਤੀ ਵਿੱਚ ਆਗੂ ਮੌਜ਼ੂਦ ਸਨ |