ਮੁੱਖ ਖ਼ਬਰਾਂਭਾਰਤ

ਨਿਤਿਸ਼ ਦੇ ਮੰਤਰੀ ਨੂੰ ਪੋਲਿੰਗ ਬੂਥ ‘ਤੇ ਕਮਲ ਦੇ ਨਿਸ਼ਾਨ ਵਾਲਾ ਮਾਸਕ ਪਹਿਨਣਾ ਪਿਆ ਭਾਰੀ, ਦਰਜ ਹੋਵੇਗੀ ਐਫ. ਆਈ. ਆਰ.

ਪਟਨਾ, 28 ਅਕਤੂਬਰ (ਨਿਊਜ਼ ਪੰਜਾਬ)- ਨਿਤਿਸ਼ ਸਰਕਾਰ ਦੇ ਮੰਤਰੀ ਅਤੇ ਭਾਜਪਾ ਨੇਤਾ ਪ੍ਰੇਮ ਕੁਮਾਰ ਗਯਾ ‘ਚ ਬਣੇ ਇਕ ਪੋਲਿੰਗ ਬੂਥ ‘ਤੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਵਾਲਾ ਮਾਸਕ ਪਹਿਨ ਕੇ ਵੋਟ ਪਾਉਣ ਗਏ। ਇਸ ‘ਤੇ ਰਿਟਰਨਿੰਗ ਅਫ਼ਸਰ ਨੇ ਕਿਹਾ ਹੈ ਕਿ ਪ੍ਰੇਮ ਕੁਮਾਰ ਵਿਰੁੱਧ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਐਫ. ਆਈ. ਆਰ. ਦਰਜ ਕੀਤੀ ਜਾਵੇਗੀ।