ਭਾਰਤ ਅਤੇ ਅਮਰੀਕਾ ਵਿਚਾਲੇ ਹੋਇਆ ਬੀ. ਈ. ਸੀ. ਏ. ਸਮਝੌਤਾ
ਨਵੀਂ ਦਿੱਲੀ, 27 ਅਕਤੂਬਰ (ਨਿਊਜ਼ ਪੰਜਾਬ)- ਭਾਰਤ ਅਤੇ ਅਮਰੀਕਾ ਵਿਚਾਲੇ ਤੀਸਰੀ 2+2 ਮੰਤਰੀ ਪੱਧਰ ਦੀ ਬੈਠਕ ਅੱਜ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ‘ਚ ਹੋਈ। ਬੈਠਕ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ਬੀ. ਈ. ਸੀ. ਏ. (ਬੇਸਿਕ ਐਕਸਚੇਂਜ ਐਂਡ ਕਾਰਪੋਰੇਸ਼ਨ ਐਗਰੀਮੈਂਟ) ਸਮਝੌਤਾ ਹੋਇਆ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਕਰਾਰ ‘ਤੇ ਦਸਤਖ਼ਤ ਕੀਤੇ। ਇਸ ਡੀਲ ਨਾਲ ਭਾਰਤ ਮਿਜ਼ਾਈਲ ਹਮਲੇ ਲਈ ਵਿਸ਼ੇਸ਼ ਅਮਰੀਕੀ ਡਾਟਾ ਦੀ ਵਰਤੋਂ ਕਰ ਸਕੇਗਾ। ਇਸ ‘ਚ ਕਿਸੇ ਵੀ ਇਲਾਕੇ ਸਹੀ ਭੂਗੋਲਿਕ ਟਿਕਾਣਾ ਹੁੰਦਾ ਹੈ। ਇਸ ਸਮਝੌਤੇ ਨਾਲ ਭਾਰਤ ਦੀ ਫ਼ੌਜੀ ਤਾਕਤ ਮਜ਼ਬੂਤ ਹੋਵੇਗੀ।