ਸੈਨਾ ਦੇ ਕਮਾਂਡਰਾਂ ਦੀ ਕਾਨਫ਼ਰੰਸ ਦਾ ਅੱਜ ਦੂਜਾ ਦਿਨ, ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਸੰਬੋਧਨ

ਨਵੀਂ ਦਿੱਲੀ, 27 ਅਕਤੂਬਰ (ਨਿਊਜ਼ ਪੰਜਾਬ)- ਸੈਨਾ ਦੇ ਉੱਚ ਕਮਾਂਡਰਾਂ ਦੀ ਚਾਰ ਰੋਜ਼ਾ ਕਾਨਫ਼ਰੰਸ ਦੇ ਅੱਜ ਦੂਜੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਅੱਜ ਸੰਮੇਲਨ ਦੇ ਦੂਜੇ ਦਿਨ ਪੂਰਬੀ ਲਦਾਖ਼ ਸਣੇ ਚੀਨ ਨਾਲ ਲੱਗਦੀ ਐਲ. ਏ. ਸੀ. ਦੇ ਇਲਾਕਿਆਂ ‘ਚ ਦੇਸ਼ ਦੀਆਂ ਜੰਗੀ ਤਿਆਰੀਆਂ ਦੀ ਸਮੀਖਿਆ ਵੀ ਕੀਤੀ ਜਾ ਸਕਦੀ ਹੈ।