ਸਿੱਟ ਵਲੋਂ ਸੁਮੇਧ ਸੈਣੀ ਕੋਲੋਂ ਦੁਪਹਿਰ ਡੇਢ ਵਜੇ ਤੱਕ ਕੀਤੀ ਗਈ ਪੁੱਛਗਿੱਛ
ਐਸ. ਏ. ਐਸ. ਨਗਰ, 26 ਅਕਤੂਬਰ (ਨਿਊਜ਼ ਪੰਜਾਬ)- 1991 ‘ਚ ਆਈ. ਏ. ਐਸ. ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ ‘ਚ ਨਾਮਜ਼ਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਕੋਲੋਂ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਦੁਪਹਿਰ ਡੇਢ ਵਜੇ ਤੱਕ ਪੁੱਛਗਿੱਛ ਕੀਤੀ ਗਈ। ਜਾਂਚ ‘ਚ ਸ਼ਾਮਿਲ ਹੋਣ ਤੋਂ ਬਾਅਦ ਥਾਣੇ ਤੋਂ ਵਾਪਸ ਆਉਂਦਿਆਂ ਸੈਣੀ ਨੇ ਮੀਡੀਆ ਨੂੰ ਸਿਰਫ਼ ਇੰਨਾ ਕਿਹਾ ਕਿ ਉਹ ਸਮਾਂ ਆਉਣ ‘ਤੇ ਆਪਣੀ ਗੱਲ ਰੱਖਣਗੇ। ਜਾਣਕਾਰੀ ਮੁਤਾਬਕ ਸੁਮੇਧ ਸੈਣੀ ਦੇ ਨਾਲ ਉਨ੍ਹਾਂ ਦਾ ਇਕ ਵਕੀਲ ਵੀ ਥਾਣੇ ਦੇ ਅੰਦਰ ਗਿਆ ਸੀ ਪਰੰਤੂ ਉਸ ਨੂੰ ਅਲੱਗ ਕਮਰੇ ‘ਚ ਬਿਠਾਇਆ ਗਿਆ ਸੀ।