ਸੁਮੇਧ ਸੈਣੀ ਐਸ. ਆਈ. ਟੀ. ਸਾਹਮਣੇ ਮੁੜ ਹੋਏ ਪੇਸ਼
ਐਸ. ਏ. ਐਸ. ਨਗਰ, 26 ਅਕਤੂਬਰ (ਨਿਊਜ਼ ਪੰਜਾਬ)- 1991 ‘ਚ ਆਈ. ਏ. ਐਸ. ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਨਾਮਜ਼ਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅੱਜ ਮੁੜ ਐਸ. ਆਈ. ਟੀ. ਸਾਹਮਣੇ ਪੇਸ਼ ਹੋਏ ਹਨ। ਸੈਣੀ ਨੂੰ ਸ਼ਾਮਿਲ ਹੋਣ ਲਈ 11 ਵਜੇ ਥਾਣਾ ਮਟੌਰ ਵਿਖੇ ਬੁਲਾਇਆ ਗਿਆ ਸੀ। ਇਸ ਸਬੰਧੀ ਸੁਮੇਧ ਸੈਣੀ ਦੇ ਵਕੀਲ ਨੂੰ ਨੋਟਿਸ ਭੇਜਿਆ ਗਿਆ ਸੀ। ਅੱਜ ਦੇਖਣਾ ਹੋਵੇਗਾ ਕਿ ਸਿੱਟ ਸੈਣੀ ਕੋਲੋਂ ਕਿੰਨੇ ਘੰਟੇ ਪੁੱਛਗਿੱਛ ਕਰੇਗੀ।