ਕਾਂਗਰਸੀ ਆਗੂ ਨੇ ਦਿਨ-ਦਿਹਾੜੇ ਗੋਲੀਆਂ ਚਲਾ ਕੇ ਇਕ ਵਿਅਕਤੀ ਦਾ ਕੀਤਾ ਕਤਲ, ਇਕ ਜ਼ਖ਼ਮੀ

ਅੰਮ੍ਰਿਤਸਰ, 23 ਅਕਤੂਬਰ (ਨਿਊਜ਼ ਪੰਜਾਬ)- ਸੱਤਾ ਦੇ ਨਸ਼ੇ ‘ਚ ਅੰਨੇ ਹੋਏ ਇਕ ਕਾਂਗਰਸੀ ਆਗੂ ਨੇ ਪੁਰਾਣੀ ਰਜ਼ਿੰਸ਼ ਕਾਰਨ ਅੱਜ ਇੱਥੇ ਗਿਲਵਾਲੀ ਗੇਟ ਵਿਖੇ ਸਿੱਧੀਆਂ ਗੋਲੀਆਂ ਚਲਾ ਕੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ, ਜਦੋਂ ਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਸ਼ਨਾਖ਼ਤ ਪ੍ਰਿੰਸ ਅਟਵਾਲ (35) ਵਾਸੀ ਲਾਹੌਰੀ ਗੇਟ ਵਜੋਂ ਹੋਈ ਹੈ। ਮੌਕੇ ‘ਤੇ ਪੁੱਜੇ ਡੀ. ਸੀ. ਪੀ. ਜਗਮੋਹਨ ਸਿੰਘ ਨੇ ਦੱਸਿਆ ਕਿ ਵਾਪਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।