ਡੇਰਾ ਬਾਬਾ ਨਾਨਕ : ਮੇਤਲਾ ਪੋਸਟ ਨੇੜੇ ਮੁੜ ਵੇਖਿਆ ਗਿਆ ਪਾਕਿਸਤਾਨੀ ਡਰੋਨ

ਡੇਰਾ ਬਾਬਾ ਨਾਨਕ, 23 ਅਕਤੂਬਰ (ਨਿਊਜ਼ ਪੰਜਾਬ)- ਸੈਕਟਰ ਡੇਰਾ ਬਾਬਾ ਨਾਨਕ ‘ਚ ਮੇਤਲਾ ਪੋਸਟ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜੇ ਅੱਜ ਤੜਕਸਾਰ ਇਕ ਵਾਰੀ ਮੁੜ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਦੀ ਯਤਨ ਕੀਤਾ ਗਿਆ, ਜਿਸ ਨੂੰ ਬੀ. ਐਸ. ਐਫ. ਦੇ ਜਵਾਨਾਂ ਵਲੋਂ ਨਾਕਾਮ ਕਰ ਦਿੱਤਾ ਗਿਆ।