ਲੋਕ ਗਾਇਕ ਕੇ. ਦੀਪ ਦਾ ਦਿਹਾਂਤ
ਲੁਧਿਆਣਾ, 22 ਅਕਤੂਬਰ (ਨਿਊਜ਼ ਪੰਜਾਬ)- ਲੋਕ ਗਾਇਕ ਤੇ ਸਵ. ਜਗਮੋਹਣ ਕੌਰ ਨਾਲ ਸਟੇਜ ‘ਤੇ ਚੁਟਕਲੇ ਸੁਣਾ ਕੇ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਕੇ. ਦੀਪ ਅੱਜ 80 ਵਰ੍ਹਿਆਂ ਦੀ ਉਮਰ ‘ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਨ੍ਹਾਂ ਨੇ ਅੱਜ ਸ਼ਾਮੀਂ ਆਖ਼ਰੀ ਸਾਹ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਲਿਆ। ਸਵ. ਕੇ. ਦੀਪ ਦਾ ਅੰਤਿਮ ਸਸਕਾਰ ਭਲਕੇ ਦੁਪਹਿਰ 2 ਵਜੇ ਮਾਡਲ ਟਾਊਨ ਐਕਸਟੈਸ਼ਨ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ। ਇਹ ਜਾਣਕਾਰੀ ਸਵ. ਕੇ.ਦੀਪ ਦੇ ਸਪੁੱਤਰ ਅਤੇ ਗਾਇਕ ਰਾਜਾ ਕੰਗ ਨੇ ਦਿੱਤੀ। ਜ਼ਿਕਰਯੋਗ ਹੈ ਕਿ ਕੇ. ਦੀਪ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚਲੇ ਆ ਰਹੇ ਸਨ।