ਪੰਜ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜੀ ਗਈ ਸੁਨਿਆਰੇ ਜੋੜੇ ਦੀ ਖ਼ੁਦਕੁਸ਼ੀ ਦਾ ਕਾਰਨ ਬਣੀ ਸਬ ਇੰਸਪੈਕਟਰ
ਅੰਮ੍ਰਿਤਸਰ, 21 ਅਕਤੂਬਰ (ਨਿਊਜ਼ ਪੰਜਾਬ)- ਮਹਿਲਾ ਸਬ ਇੰਸਪੈਕਟਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਸੁਨਿਆਰੇ ਜੋੜੇ ਦੇ ਚਰਚਿਤ ਮਾਮਲੇ ‘ਚ ਬਰਖ਼ਾਸਤ ਮਹਿਲਾ ਸਬ ਇੰਸਪੈਕਟਰ ਸੰਦੀਪ ਕੌਰ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ। ਉਕਤ ਸਬ ਇੰਸਪੈਕਟਰ ਨੂੰ ਅੱਜ ਇੱਥੇ ਵਧੀਕ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਤੇ ਹਰਸਿਮਰਤ ਸਿੰਘ ਨੇ ਉਸ ਕੋਲੋਂ 20-22 ਲੱਖ ਰੁਪਏ ਦੀ ਰਿਕਵਰੀ ਅਤੇ ਹੋਰ ਸਮਾਨ ਦੀ ਮੰਗ ਕੀਤੀ। ਅਦਾਲਤ ਨੇ ਦੋਹਾਂ ਧਿਰਾਂ ਜਿਰ੍ਹਾ ਸੁਣਨ ਉਪਰੰਤ ਉਕਤ ਸਬ ਇੰਸਪੈਕਟਰ ਨੂੰ 5 ਦਿਨਾਂ ਬਾਅਦ ਮੁੜ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।