ਓਬਾਮਾ ਨੇ ਟਰੰਪ ਤੇ ਬੋਲਿਆ ਹਮਲਾ, ਕਿਹਾ – ਕੋਰੋਨਾ ਤੋਂ ਜਿਹੜਾ ਆਪ ਨਹੀਂ ਬੱਚ ਸਕਿਆ, ਉਹ ਸਾਨੂੰ ਕਿਵੇਂ ਬਚਾਏਗਾ
ਵਾਸ਼ਿੰਗਟਨ, 22 ਅਕਤੂਬਰ (ਨਿਊਜ਼ ਪੰਜਾਬ) : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੀ ਤਾਰੀਕ ਹੌਲੀ ਹੌਲੀ ਨਜ਼ਦੀਕ ਆ ਰਹੀ ਹੈ। ਅਜਿਹੇ ਵਿਚ ਸਿਆਸੀ ਵਿਰੋਧੀਆਂ ਵਲੋਂ ਇੱਕ ਦੂਜੇ ਨੂੰ ਘੇਰਨ ਦੇ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਸਾਬਕਾ ਰਾਸ਼ਟਰਪਤੀ ਅਤੇ ਡੈਮੋਕਰੇਟਿਕ ਪਾਰਟੀ ਦੇ ਮੈਂਬਰ ਬਰਾਕ ਓਬਾਮਾ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵਰਤਮਾਨ ਰਾਸ਼ਟਰਪਤੀ ਟਰੰਪ ‘ਤੇ ਜ਼ੋਰਦਾਰ ਹਮਲਿਆ ਬੋਲਿਆ ਹੈ। ਓਬਾਮਾ ਨੇ ਕਿਹਾ ਕਿ ਜੋ ਵਿਅਕਤੀ ਖੁਦ ਨੂੰ ਬਚਾਉਣ ਦੇ ਲਈ ਬੁਨਿਆਦੀ ਕਦਮ ਨਹੀਂ ਚੁੱਕ ਸਕਦਾ, ਉਹ ਅਚਾਨਕ ਹੀ ਸਾਨੂੰ ਕਿਵੇਂ ਬਚਾ ਲਵੇਗਾ। ਫਿਲਾਡੇਲਫੀਆ ਵਿਚ ਲਿੰਕਨ ਫਾਇਨੈਂਸ਼ਿਅਲ ਫੀਲਡ ਦੇ ਬਾਹਰ ਤੋਂ ਬੋਲਦੇ ਹੋਏ ਓਬਾਮਾ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਮਹਾਮਾਰੀ ਨਾਲ 8 ਮਹੀਨੇ ਤੋਂ ਜੂਝ ਰਹੇ ਹਨ। ਦੇਸ਼ ਵਿਚ ਇੱਕ ਵਾਰ ਫੇਰ ਕੋਰੋਨਾ ਵਾਇਰਸ ਵਿਚ ਵਾਧਾ ਹੋ ਰਿਹਾ ਹੈ।
ਟਰੰਪ ‘ਤੇ ਚੁਟਕੀ ਲੈਂਦੇ ਹੋਏ ਸਾਬਕਾ ਰਾਸ਼ਟਰਤਪਤੀ ਓਬਾਮਾ ਨੇ ਕਿਹਾ ਕਿ ਇਹ ਇੱਕ ਰਿਐਲਿਟੀ ਸ਼ੋਅ ਨਹੀਂ ਹੈ, ਬਲਕਿ ਅਸਲੀਅਤ ਹੈ, ਜਿੱਥੇ ਲੋਕਾਂ ਨੂੰ ਖੁਦ ਦੇ ਕੰਮ ਨੂੰ ਗੰਭੀਰਤਾ ਨਾਲ ਲੈਣ ਵਿਚ ਅਸਮਰਥ ਰਹਿਣ ‘ਤੇ ਉਸ ਦੇ ਨਤੀਜਿਆਂ ਦੇ ਨਾਲ ਜਿਊਣਾ ਹੁੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋਅ ਬਿਡੇਨ ਅਤੇ ਕਮਲਾ ਹੈਰਿਸ ਵਲੋਂ ਦਿੱਤੇ ਜਾਣ ਵਾਲੇ ਬਿਆਨਾਂ ਨੂੰ ਲੈ ਕੇ ਤੁਸੀਂ ਚਿੰਤਤ ਨਹੀਂ ਹੋ ਸਕਦੇ ਹਨ। ਤੁਹਾਨੂੰ ਪਤਾ ਹੋਵੇਗਾ ਕਿ ਰਾਸ਼ਟਰਪਤੀ ਕਿਸੇ ਸਾਜ਼ਿਸ਼ ਨੂੰ ਲੈ ਕੇ ਟਵੀਟ ਨਹੀਂ ਕਰਨਗੇ, ਜਿਸ ਨੂੰ ਲੈ ਕੇ ਆਪ ਨੂੰ ਦਿਨ ਰਾਤ ਸੋਚਣਾ ਪਵੇ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਰਿਪਬਲਿਕਨ ਹੋਰ ਲੋਕਾਂ ਨੂੰ ਕਰੂਰ ਵਿਭਾਨਕਾਰੀ ਅਤੇ ਜਾਤੀਵਾਦੀ ਹੋਣ ਦੇ ਲਈ ਕਹਿੰਦੇ ਹਨ । ਇਹ ਸਾਡੇ ਸਮਾਜ ਦੇ ਤਾਣੇ ਬਾਣੇ ਨੂੰ ਤੋੜ ਦਿੰਦੇ ਹਨ। ਇਹ ਸਾਡੇ ਬੱਚਿਆਂ ਨੂੰ ਚੀਜ਼ਾਂ ਨੂੰ ਦੇਖਣ ਦੇ ਤਰੀਕੇ ਨੂੰ ਪ੍ਰਭਾਵਤ ਕਰਦਾ ਹੈ ਅਤੇ ਇਹ ਉਨ੍ਹਾਂ ਤਰੀਕਿਆਂ ਨੂੰ ਵੀ ਪ੍ਰਭਾਵਤ ਕਰਦਾ ਹੈ ਜੋ ਸਾਡੇ ਪਰਵਾਰਾਂ ਨੂੰ ਮਿਲਦੇ ਹਨ। ਰੈਲੀ ਦੌਰਾਨ ਓਬਾਮਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਚੋਣ ਬੂਥ ਤੱਕ ਪੁੱਜਣ ਕਿਉਂਕਿ ਆਉਣ ਵਾਲੇ ਅਗਲੇ 13 ਦਿਨ ਦਹਾਕਿਆਂ ਤੱਕ ਮਾਇਨੇ ਰੱਖਣ ਵਾਲੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਅਗਲੇ ਚਾਰ ਹੋਰ ਸਾਲ ਬਰਦਾਸ਼ਤ ਨਹੀਂ ਕਰ ਸਕਦੇ। ਆਪ ਲੋਕ ਐਨੇ ਪਿੱਛੇ ਹੋ ਜਾਣਗੇ ਕਿ ਅੱਗੇ ਆਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।