ਭਾਰਤ ਆ ਸਕਣਗੇ ਵਿਦੇਸ਼ੀ ਨਾਗਰਿਕ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 22 ਅਕਤੂਬਰ (ਨਿਊਜ਼ ਪੰਜਾਬ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਸਾਰੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ. ਸੀ. ਆਈ.) ਤੇ ਪਰਸਨ ਆਫ਼ ਇੰਡੀਆ ਓਰੀਜ਼ਨ (ਪੀ. ਓ. ਆਈ.) ਕਾਰਡ ਧਾਰਕਾਂ ਅਤੇ ਹੋਰ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਮੰਤਰਾਲੇ ਮੁਤਾਬਕ ਭਾਰਤ ਸਰਕਾਰ ਟੂਰਿਸਟ ਵੀਜ਼ਾ ਛੱਡ ਕੇ ਸਾਰੇ ਓ. ਸੀ. ਆਈ., ਪੀ. ਓ. ਆਈ. ਕਾਰਡ ਧਾਰਕਾਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਕਿਸੇ ਵੀ ਉਦੇਸ਼ ਨਾਲ ਭਾਰਤ ਆਉਣ ਦੀ ਆਗਿਆ ਦਿੰਦੀ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਹੁਕਮ ਮੁਤਾਬਕ ਮੈਡੀਕਲ ਇਲਾਜ ਲਈ ਭਾਰਤ ਆਉਣ ਦੇ ਇੱਛਕ ਵਿਦੇਸ਼ੀ ਨਾਗਰਿਕ ਮੈਡੀਕਲ ਵੀਜ਼ਾ ਲਈ ਮੈਡੀਕਲ ਅਟੈਚਮੈਂਟਾਂ ਸਣੇ ਬੇਨਤੀ ਕਰ ਸਕਦੇ ਹਨ।