ਖਾਲੀ ਪਲਾਟ ‘ਚੋਂ ਮਿਲੀ ਖੂਨ ਨਾਲ ਲੱਥਪਥ ਲਾਸ਼
ਲੁਧਿਆਣਾ, 20 ਅਕਤੂਬਰ (ਨਿਊਜ਼ ਪੰਜਾਬ) : ਲੁਧਿਆਣਾ ਦੀ ਵੂਲਨ ਮਿੱਲ ਦੇ ਇੱਕ ਕਰਮਚਾਰੀ ਦਾ ਸ਼ੱਕੀ ਹਾਲਾਤਾਂ ਵਿੱਚ ਕਤਲ ਕਰ ਦਿੱਤਾ ਗਿਆ। ਮੰਗਲਵਾਰ ਨੂੰ ਉਸਨੂੰ ਉੱਤਰ ਪ੍ਰਦੇਸ਼ ਦੇ ਦੇਵਰੀਆ ਸਥਿਤ ਆਪਣੇ ਘਰ ਜਾਣਾ ਸੀ, ਪਰ ਇਸ ਤੋਂ ਪਹਿਲਾ ਹੀ ਸੋਮਵਾਰ ਦੁਪਹਿਰ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਿਆ। ਮੰਗਲਵਾਰ ਨੂੰ ਇੱਕ ਖਾਲੀ ਪਲਾਟ ‘ਚ ਉਸਦੀ ਖੂਨ ਨਾਲ ਲੱਥਪਥ ਲਾਸ਼ ਬਰਾਮਦ ਹੋਈ | ਖਦਸ਼ਾ ਹੈ ਕਿ ਉਸ ਦੀ ਹੱਤਿਆ ਤੇਜ਼ਧਾਰ ਹਥਿਆਰ ਨਾਲ ਕੀਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਉਦੈ ਭਾਨ (55) ਵਜੋਂ ਹੋਈ ਹੈ, ਜੋ ਗੁਰਨਾਮ ਨਗਰ ਦਾ ਰਹਿਣ ਵਾਲਾ ਹੈ। ਉਹ ਮੂਲ ਰੂਪ ਵਿੱਚ ਦੇਵਰੀਆ (ਉੱਤਰ ਪ੍ਰਦੇਸ਼) ਦੇ ਥਾਣਾ ਦਯਾਮਾਂ ਪਗਹੋਝ ਦੇ ਪਿੰਡ ਪਿਪਰਾ ਦਾਊਦ ਦਾ ਰਹਿਣ ਵਾਲਾ ਸੀ | ਉਹ ਇੱਥੇ ਭੱਟੀਆਂ ਬੇਟ ਸਥਿਤ ਵੂਲਨ ਮਿੱਲ ‘ਚ ਪਿਛਲੇ 15 ਸਾਲ ਤੋਂ ਹੈਲਪਰ ਸੀ | ਪਤਨੀ ਅਤੇ ਧੀ ਪਿੰਡ ਵਿੱਚ ਰਹਿੰਦੀ ਹੈ। ਗੁਆਂਢ ਦੇ ਮਜ਼ਦੂਰਾਂ ਨੇ ਦੱਸਿਆ ਹੈ ਕਿ ਮੰਗਲਵਾਰ ਨੂੰ ਉਹ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਪਿੰਡ ਜਾਣ ਵਾਲਾ ਸੀ | ਉਸਨੇ ਐਤਵਾਰ ਅਤੇ ਸੋਮਵਾਰ ਖਰੀਦਾਰੀ ਕਰਕੇ ਆਪਣਾ ਸਾਮਾਨ ਬੰਨ੍ਹ ਰੱਖਿਆ ਸੀ , ਪਰ ਸੋਮਵਾਰ ਸ਼ਾਮ 4 : 30 ਵਜੇ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਿਆ | ਮੰਗਲਵਾਰ ਸਵੇਰੇ ਕਰੀਬ 7 ਵਜੇ ਕਿਸੀ ਰਾਹਗੀਰ ਨੇ ਬੈਸਟ ਪ੍ਰਾਈਸ ਦੇ ਲਾਗੇ ਖਾਲੀ ਪਲਾਟ ‘ਚ ਲਾਸ਼ ਦੇਖ ਕੇ ਪੁਲਿਸ ਕੰਟਰੋਲ ਰੂਮ ‘ਚ ਸੂਚਨਾ ਦਿੱਤੀ | ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਏਡੀਸੀਪੀ -1 ਦੀਪਕ ਪਰੀਖ ਨੇ ਦੱਸਿਆ ਕਿ ਫਿਲਹਾਲ ਲਾਸ਼ ਦਾ ਪੰਚਨਾਮਾ ਭਰ ਕੇ ਉਸਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰੱਖਵਾ ਦਿੱਤਾ ਗਿਆ ਹੈ | ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ | ਉਨ੍ਹਾਂ ਦੇ ਆਉਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਲੱਭਣ ਲਈ ਸਾਰੇ ਕੋਣਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮ੍ਰਿਤਕ ਦੇ ਘਰ ਦੇ ਆਲੇ ਦੁਆਲੇ ਰਹਿਣ ਵਾਲੇ ਸਾਰਿਆਂ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ |